ਨਵੀਂ ਦਿੱਲੀ, 22 ਅਪਰੈਲ

ਅਭਿਨੇਤਾ ਰਣਵੀਰ ਸਿੰਘ ਦੀ ‘ਡੀਪਫੇਕ’ ਵੀਡੀਓ ਫੈਲਾਉਣ ਵਾਲੇ ਸੋਸ਼ਲ ਮੀਡੀਆ ਹੈਂਡਲ ਖ਼ਿਲਾਫ਼ ਐੱਫਆਈਆਰ ਦਰਜ ਕਰਵਾਈ ਹੈ। ਉਨ੍ਹਾਂ ਦੇ ਬੁਲਾਰੇ ਨੇ ਅੱਜ ਇਹ ਜਾਣਕਾਰੀ ਦਿੱਤੀ। ਪਿਛਲੇ ਹਫਤੇ ਅਦਾਕਾਰ ਦਾ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਆਪਣੇ ਸਿਆਸੀ ਵਿਚਾਰ ਪ੍ਰਗਟ ਕਰਦੇ ਹੋਏ ਦੇਖੇ ਜਾ ਸਕਦੇ ਹਨ। ਅਸਲ ‘ਕਲਿੱਪ’ ਉਸ ਇੰਟਰਵਿਊ ਦਾ ਹਿੱਸਾ ਹੈ,ਜੋ ਉਨ੍ਹਾਂ ਵਾਰਾਨਸੀ ਵਿੱਚ ਫੈਸ਼ਨ ਸ਼ੋਅ ਲਈ ਦਿੱਤੀ ਸੀ। ਅਜਿਹਾ ਲਗਦਾ ਹੈ ਕਿ ਅਸਲੀ ਕਲਿੱਪ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਤਕਨੀਕ ਦੀ ਵਰਤੋਂ ਨਾਲ ਛੇੜਛਾੜ ਕੀਤੀ ਗਈ ਹੈ।

LEAVE A REPLY

Please enter your comment!
Please enter your name here