ਨਵੀਂ ਦਿੱਲੀ, 25 ਅਗਸਤ
ਕਾਰੋਬਾਰੀ ਅਨਿਲ ਅੰਬਾਨੀ ਮਾਰਕੀਟ ਰੈਗੂਲੇਟਰ ਸੇਬੀ ਵੱਲੋਂ ਫੰਡਾਂ ਦੀ ਕਥਿਤ ਹੇਰਾ-ਫੇਰੀ ਦੇ ਦੋਸ਼ ਹੇਠ ਉਨ੍ਹਾਂ ਨੂੰ ਜੁਰਮਾਨਾ ਲਾਉਣ ਤੇ ਸਕਿਉਰਿਟੀਜ਼ ਮਾਰਕੀਟ ’ਚੋਂ ਪੰਜ ਸਾਲ ਲਈ ਬਾਹਰ ਕਰਨ ਦੇ ਫ਼ੈਸਲੇ ’ਤੇ ਨਜ਼ਰਸਾਨੀ ਕਰ ਰਹੇ ਹਨ ਅਤੇ ਉਹ ਕਾਨੂੰਨੀ ਸਲਾਹ ਮੁਤਾਬਕ ਅਗਲਾ ਕਦਮ ਚੁੱਕਣਗੇ। ਉਨ੍ਹਾਂ ਦੇ ਤਰਜਮਾਨ ਨੇ ਅੱਜ ਇਹ ਜਾਣਕਾਰੀ ਦਿੱਤੀ। -ਪੀਟੀਆਈ