ਲਹਿਰਾਗਾਗਾ: ਗੂਰੁ ਤੇਗ ਬਹਾਦਰ ਕਾਲਜ ਫਾਰ ਵਿਮੈਨ ਲਹਿਲ ਖੁਰਦ ਦੀ ਪੰਦਰਵੀਂ ਅਥਲੈਟਿਕ ਮੀਟ ਪ੍ਰਿੰਸੀਪਲ ਰੀਤੂ ਗੋਇਲ ਦੀ ਅਗਵਾਈ ਵਿੱਚ ਕਰਵਾਈ ਗਈ। ਇਸ ਮੌਕੇ ਰਿਟਾਇਰਡ ਏ.ਡੀ.ਸੀ. ਗੁਰਵਿੰਦਰ ਸਿੰਘ ਭੁਟਾਲ ਅਤੇ ਪ੍ਰਿਤਪਾਲ ਸਿੰਘ ਸਿੱਧੂ ਤੇ ਲੋਕ ਸੇਵਾ ਕਲੱਬ ਦੇ ਮੈਂਬਰ, ਜੀਟੀਬੀ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਰਾਜ਼ੇਸ ਕੁਮਾਰ ਅਤੇ ਨਗਰ ਕੌਸਲ ਲਹਿਰਾਗਾਗਾ ਦੀ ਸਾਬਕਾ ਪ੍ਰਧਾਨ ਰਵੀਨਾ ਗਰਗ, ਵਾਈਸ ਚੇਅਰਮੈਨ ਵਿਜੈ ਕਾਂਸਲ, ਸੈਕਟਰੀ ਪ੍ਰੇਮ ਕੁਮਾਰ ਮੈਂਬਰ ਪ੍ਰਵੀਨ ਕੁਮਾਰ ਟਿੰਕਾ, ਮੋਨੀਕਾ ਗਰਗ, ਗੁਰੂ ਤੇਗ ਬਹਾਦਰ ਕਾਲਜ ਆਫ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ. ਨਵੀਤਾ ਗੁਪਤਾ ਆਦਿ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਅਥਲੈਟਿਕਸ ਵਿੱਚੋਂ 100 ਮੀਟਰ ਦੀ ਰੇਸ ’ਚ ਅਮਨਜੋਤ ਕੋਰ, 200 ਮੀਟਰ ਰੇਸ ਵਿੱਚ ਜੋਤੀ ਕੌਰ, ਸ਼ਾਟਪੁਟ ਵਿੱਚ ਸਵੀਨਾ ਅਰੋੜਾ ,ਡਿਸਕਸ ਥਰੋਅ ਵਿੱਚ ਸਵੀਨ ਅਰੋੜਾ, ਖਤਰੋ ਕੇ ਖਿਲਾੜੀ ਵਿੱਚ ਅਮਨਜੋਤ ਕੌਰ, ਮਟਕਾ ਰੇਸ ਵਿੱਚ ਪਰਵੀਨ ਤੇ ਬੈਕ ਰੇਸ ਵਿੱਚ ਅਮਨਜੋਤ ਅੱਵਲ ਰਹੇ। ਇਸ ਦੌਰਾਨ ਬੈਸਟ ਅਥਲੀਟ ਅਮਨਜੋਤ ਕੌਰ ਨੂੰ ਚੁਣਿਆ ਗਿਆ। ਜੇਤੂ ਵਿਦਿਆਰਥੀਆ ਨੂੰ ਸਨਮਾਨਿਤ ਕੀਤਾ ਗਿਆ। ਪੱਤਰ ਪ੍ਰੇਰਕ

LEAVE A REPLY

Please enter your comment!
Please enter your name here