ਲਾਸ ਏਂਜਲਸ, 27 ਮਈ

ਸੀਰੀਜ਼ ‘ਜਨਰਲ ਹੋਸਪਿਟਲ’ ਦੇ ਅਦਾਕਾਰ ਜੌਨੀ ਵੈਕਟਰ ਨੂੰ ਉਸ ਵੇਲੇ ਗੋਲੀ ਮਾਰ ਕੇ ਮਾਰ ਦਿੱਤਾ ਜਦੋਂ ਉਹ ਚੋਰਾਂ ਨੂੰ ਆਪਣੀ ਕਾਰ ਤੋਂ ਕੈਟਾਲਿਕ ਕਨਵਰਟਰ ਚੋਰੀ ਕਰਨ ਤੋਂ ਰੋਕ ਰਿਹਾ ਸੀ। ਲਾਸ ਏਂਜਲਸ ਦੀ ਪੁਲੀਸ ਨੇ ਦੱਸਿਆ ਕਿ ਇਹ ਮਾਮਲਾ ਤੜਕੇ ਕਰੀਬ 3 ਵਜੇ ਦਾ ਹੈ। ਉਸ ਸਮੇਂ 37 ਸਾਲਾਂ ਵੈਕਟਰ ਬਾਰ ਵਿੱਚ ਕੰਮ ਖ਼ਤਮ ਕਰਕੇ ਆਪਣੇ ਸਾਥੀ ਨਾਲ ਬਾਹਰ ਆ ਰਿਹਾ ਸੀ ਅਤੇ ਉਸ ਨੂੰ ਲੱਗਾ ਕਿ ਕੋਈ ਉਸ ਦੀ ਕਾਰ ’ਚੋਂ ਸਾਮਾਨ ਚੋਰੀ ਕਰ ਰਿਹਾ ਹੈ। ਇਸ ਦੌਰਾਨ ਚੋਰਾਂ ਨੇ ਮਾਸਕ ਪਾਏ ਹੋਏ ਸਨ ਤੇ ਉਨ੍ਹਾਂ ਵਿਚੋਂ ਇਕ ਨੇ ਵੈਕਟਰ ’ਤੇ ਗੋਲੀ ਚਲਾ ਦਿੱਤੀ ਤੇ ਤਿੰਨੋਂ ਫ਼ਰਾਰ ਹੋ ਗਏ। ਵੈਕਟਰ ਨੂੰ ਹਸਪਾਤਲ ਲੈ ਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

LEAVE A REPLY

Please enter your comment!
Please enter your name here