ਸਾਊਥ ਕੈਰੋਲੀਨਾ (ਅਮਰੀਕਾ), 11 ਫਰਵਰੀ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਵਾਲ ਕੀਤਾ ਕਿ ਉਨ੍ਹਾਂ ਦੀ ਵਿਰੋਧੀ ਨਿੱਕੀ ਹੈਲੀ ਦੇ ਪਤੀ ਚੋਣ ਪ੍ਰਚਾਰ ਵਿੱਚ ਉਨ੍ਹਾਂ ਨਾਲ ਕਿਉਂ ਨਹੀਂ ਹਨ। ਇਸ ’ਤੇ ਸੰਯੁਕਤ ਰਾਸ਼ਟਰ ਦੀ ਸਾਬਕਾ ਰਾਜਦੂਤ ਹੈਲੀ ਅਤੇ ਉਨ੍ਹਾਂ ਦੇ ਪਤੀ ਮਾਈਕਲ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਮਾਈਕਲ ਇਸ ਸਮੇਂ ਫੌਜੀ ਸੇਵਾ ਤਹਿਤ ਵਿਦੇਸ਼ ਵਿੱਚ ਤਾਇਨਾਤ ਹਨ। ਸਾਊਥ ਕੈਰੋਲੀਨਾ ਦੇ ਕਾਨਵੇਅ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ, ‘‘ਉਨ੍ਹਾਂ ਦੇ ਪਤੀ ਨੂੰ ਕੀ ਹੋਇਆ? ਉਹ ਕਿਥੇ ਹੈ? ਉਹ ਚਲਾ ਗਿਆ।’’ ਟਰੰਪ ਅਤੇ ਹੈਲੀ 24 ਫਰਵਰੀ ਨੂੰ ਰਿਪਬਲਿਕਨ ਪਾਰਟੀ ਦੀਆਂ ਮੁੱਢਲੀਆਂ ਚੋਣਾਂ ਦੇ ਮੱਦੇਨਜ਼ਰ ਸੂਬੇ ਵਿੱਚ ਵੱਖ-ਵੱਖ ਸਮਾਗਮ ਕਰਵਾ ਰਹੇ ਹਨ। ਦੋਵੇਂ ਰਾਸ਼ਟਰਪਤੀ ਚੋਣ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਬਣਨ ਦੀ ਦੌੜ ਵਿੱਚ ਸ਼ਾਮਲ ਹਨ। ਸਾਬਕਾ ਰਾਸ਼ਟਰਪਤੀ ਦੀਆਂ ਟਿੱਪਣੀਆਂ ’ਤੇ ਪ੍ਰਤੀਕਿਰਿਆ ਦਿੰਦਿਆਂ ਹੈਲੀ ਨੇ ‘ਐਕਸ’ ’ਤੇ ਕਿਹਾ, ‘‘ਮਾਈਕਲ ਸਾਡੇ ਦੇਸ਼ ਦੀ ਸੇਵਾ ਵਿੱਚ ਤਾਇਨਾਤ ਹਨ, ਜਿਸ ਬਾਰੇ ਤੁਸੀਂ ਕੁੱਝ ਨਹੀਂ ਜਾਣਦੇ।’’

LEAVE A REPLY

Please enter your comment!
Please enter your name here