ਬੈਨੋਨੀ (ਦੱਖਣੀ ਅਫਰੀਕਾ), 10 ਫਰਵਰੀ

ਭਾਰਤ ਦੇ 18 ਅਤੇ 19 ਸਾਲ ਤੇ ਯੁਵਾ ਕ੍ਰਿਕਟਰ ਇੱਥੇ ਐਤਵਾਰ ਨੂੰ ਆਸਟਰੇਲੀਆ ਖ਼ਿਲਾਫ਼ ਹੋਣ ਵਾਲਾ ਫਾਈਨਲ ਜਿੱਤ ਕੇ ਰਿਕਾਰਡ ਛੇਵਾਂ ਆਈਸੀਸੀ ਅੰਡਰ-19 ਵਿਸ਼ਵ ਕੱਪ ਖਿਤਾਬ ਜਿੱਤਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ ਜਿਸ ਮਗਰੋਂ ਕੁੱਝ ਦੇ ਕਰੀਅਰ ਨੂੰ ਉਡਾਣ ਭਰਨ ਲਈ ਖੰਭ ਮਿਲਣਗੇ ਜਦਕਿ ਕੁੱਝ ਗੁਮਨਾਮੀ ਵਿੱਚ ਡੁੱਬ ਜਾਣਗੇ। ਪਿਛਲੇ ਸਾਲ 19 ਨਵੰਬਰ ਨੂੰ ਆਸਟਰੇਲਿਆਈ ਟੀਮ ਨੇ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਸੀਨੀਅਰ ਟੀਮ ਨੂੰ ਵਿਸ਼ਵ ਪੱਧਰੀ ਮੰਚ ’ਤੇ ਫਾਈਨਲ ਵਿੱਚ ਹਰਾ ਦਿੱਤਾ ਸੀ ਜਿਸ ਕਾਰਨ ਉਦੈ ਸਹਾਰਨ ਦੀ ਅਗਵਾਈ ਵਾਲੀ ਟੀਮ ਦਾ ਆਸਟਰੇਲੀਆ ਦੀ ਅੰਡਰ-19 ਟੀਮ ਨੂੰ ਹਰਾ ਕੇ ਖਿਤਾਬ ਜਿੱਤਣਾ ਹੋਰ ਵੀ ਜ਼ਰੂਰੀ ਹੈ।  -ਪੀਟੀਆਈ

LEAVE A REPLY

Please enter your comment!
Please enter your name here