ਅਮਰਾਵਤੀ, 17 ਮਈ

ਆਂਧਰਾ ਪ੍ਰਦੇਸ਼ ਸਰਕਾਰ ਨੇੇ ਸੂਬੇ ’ਚ ਕਈ ਵੱਡੇ ਮੰਦਰਾਂ ਨੂੰ ਕਰੋਨਾ ਲਾਗ ਦੇ ਮਰੀਜ਼ਾਂ ਦੇ ਇਲਾਜ ਲਈ ਕੋਵਿਡ ਕੇਅਰ ਸੈਂਟਰਾਂ (ਸੀਸੀਸੀ) ਵਿੱਚ ਤਬਦੀਲ ਕਰ ਦਿੱਤਾ ਹੈ। ਸੂਬੇ ਸਰਕਾਰ ਦੇ ਪ੍ਰਚਾਰ ਵਿੰਗ ਏਪੀ ਡਿਜੀਟਲ ਕਾਰਪੋਰੇਸ਼ਨ (ਏਪੀਡੀਸੀ) ਨੇ ਇੱਕ ਟਵੀਟ ਰਾਹੀਂ ਦੱਸਿਆ ਕਿ ਬੰਦੋਬਸਤੀ ਵਿਭਾਗ ਨੇ ਵੱਡੇ ਮੰਦਰਾਂ ਅੰਨਾਵਰਮ, ਦਵਾਰਕਾ ਤਿਰੂਮਾਲਾ, ਵਿਜੇਵਾੜਾ, ਕੰਨੀਪਕਮ, ਸ੍ਰੀਕਲਾਹਸਤੀ, ਸ੍ਰੀਕਾਕੁਲਮ, ਮਹਾਨੰਦੀ, ਸਿਮਹਚਾਲਮ, ਸ੍ਰੀਸਾਈਲਮ ਅਤੇ ਪੇਦਾਕਾਕਨੀ ਆਦਿ ਵਿੱਚ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ੲੇਪੀਡੀਸੀ ਨੇ ਕਿਹਾ ਕਿ ਇਹ ਮੰਦਰ ਕੋਵਿਡ ਕੇਅਰ ਸੈਂਟਰਾਂ ਵਜੋਂ ਕੰਮ ਕਰਨਗੇ। ਸੋਲਾਂ ਵੱਡੇ ਮੰਦਰਾਂ ’ਚ ਇੱਕ ਹਜ਼ਾਰ ਬੈੱਡ ਹੋਣਗੇ ਜਦਕਿ ਛੋਟੇ ਮੰਦਰਾਂ ’ਚ 25 ਬੈੱਡ ਹੋਣਗੇ। ਉੱਥੇ ਡਾਕਟਰਾਂ ਦੀ ਨਿਗਰਾਨੀ ਹੇਠ ਕਰੋਨਾ ਮਰੀਜ਼ਾਂ ਨੂੰ ਮੁੱਢਲੀ ਡਾਕਟਰੀ ਸਹੂਲਤ ਦਿੱਤੀ ਜਾਵੇਗੀ। -ਏਜੰਸੀ

LEAVE A REPLY

Please enter your comment!
Please enter your name here