ਨਵੀਂ ਦਿੱਲੀ, 14 ਮਈ

ਇੱਥੇ ਆਈਪੀਐਲ ਦੇ ਖੇਡੇ ਗਏ ਮੈਚ ਵਿਚ ਦਿੱਲੀ ਨੇ ਲਖਨਊ ਨੂੰ 19 ਦੌੜਾਂ ਨਾਲ ਹਰਾ ਦਿੱਤਾ ਹੈ। ਲਖਨਊ ਨੂੰ ਆਖਰੀ ਓਵਰ ਵਿਚ 23 ਦੌੜਾਂ ਦੀ ਜ਼ਰੂਰਤ ਸੀ ਪਰ ਟੀਮ ਦੀਆਂ ਨੌਂ ਵਿਕਟਾਂ ਡਿੱਗ ਚੁੱਕੀਆਂ ਸਨ ਤੇ ਖਿਡਾਰੀ ਜੇਤੂ ਟੀਚਾ ਹਾਸਲ ਨਾ ਕਰ ਸਕੇ। ਲਖਨਊ ਨੇ ਨਿਰਧਾਰਿਤ 20 ਓਵਰਾਂ ਵਿਚ ਨੌਂ ਵਿਕਟਾਂ ਦੇ ਨੁਕਸਾਨ ਨਾਲ 189 ਦੌੜਾਂ ਬਣਾਈਆਂ ਇਸ ਤੋਂ ਪਹਿਲਾਂ ਲਖਨਊ ਵਲੋਂ ਨਿਕੋਲਸ ਪੂਰਨ ਨੇ 27 ਗੇਂਦਾਂ ਵਿਚ 61 ਦੌੜਾਂ ਬਣਾ ਕੇ ਉਮੀਦ ਜਗਾਈ ਪਰ ਬਾਕੀ ਦੇ ਖਿਡਾਰੀ ਬਣਦਾ ਯੋਗਦਾਨ ਨਾ ਪਾ ਸਕੇ। ਨਿਕੋਲਸ ਨੇ 20 ਗੇਂਦਾਂ ਵਿਚ ਅਰਧ ਸੈਂਕੜਾ ਜੜਿਆ।

ਇਸ ਤੋਂ ਪਹਿਲਾਂ  ਦਿੱਲੀ ਕੈਪੀਟਲਜ਼ ਨੇ ਲਖਨਊ ਸੁਪਰਜਾਇੰਟਸ ਖ਼ਿਲਾਫ਼ ਵੀਹ ਓਵਰਾਂ ਵਿਚ ਚਾਰ ਵਿਕਟਾਂ ਦੇ ਨੁਕਸਾਨ ਨਾਲ 208 ਦੌੜਾਂ ਬਣਾਈਆਂ। ਲਖਨਊ ਦੀ ਟੀਮ ਨੇ ਟਾਸ ਜਿੱਤਿਆ ਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

LEAVE A REPLY

Please enter your comment!
Please enter your name here