ਪੱਤਰ ਪ੍ਰੇਰਕ

ਐਸ.ਏ.ਐਸ. ਨਗਰ (ਮੁਹਾਲੀ), 27 ਫਰਵਰੀ

ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਪ੍ਰਭਜੋਤ ਕੌਰ ਨੇ ਅੱਜ ਇੱਥੇ ਸਰਕਾਰੀ ਹਾਈ ਸਕੂਲ ਫੇਜ਼-5 ਵਿੱਚ ਪੇਵਰ ਬਲਾਕ ਲਗਾਉਣ ਦਾ ਪ੍ਰਾਜੈਕਟ ਮੁਕੰਮਲ ਹੋਣ ’ਤੇ ਰਸਮੀ ਉਦਘਾਟਨ ਕੀਤਾ। ਇਸ ਕਾਰਜ ’ਤੇ ਡੀਪੀਸੀ ਫੰਡਾਂ ’ਚੋਂ 3.60 ਲੱਖ ਰੁਪਏ ਦੀ ਗਰਾਂਟ ਦਿੱਤੀ ਗਈ ਸੀ।

ਪ੍ਰਭਜੋਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਬਚਪਨ ਇਸੇ ਖੇਤਰ ਵਿੱਚ ਬੀਤਿਆ ਹੈ, ਉਹ ਜਦੋਂ ਵੀ ਸਕੂਲ ਵਿੱਚ ਵੋਟ ਪਾਉਣ ਆਉਂਦੇ ਸਨ ਤਾਂ ਬੁਨਿਆਦੀ ਢਾਂਚੇ ਸਬੰਧੀ ਹਾਲਤ ਮਾੜੀ ਦੇਖ ਕੇ ਮਨ ਨੂੰ ਠੇਸ ਪਹੁੰਚਦੀ ਸੀ ਪਰ ਪਹਿਲਾਂ ਕਿਸੇ ਸਰਕਾਰ ਨੇ ਸਕੂਲ ਦੇ ਵਿਕਾਸ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੇ ਯਤਨਾਂ ਸਦਕਾ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ-ਦਰ ਵਧੀ ਹੈ। ਇਸ ਮੌਕੇ ਪ੍ਰਿੰਸੀਪਲ ਭਾਰਤ ਭੂਸ਼ਨ ਬੇਰੀ, ‘ਆਪ’ ਟਰੇਡ ਵਿੰਗ ਦੇ ਪ੍ਰਧਾਨ ਰਣਜੀਤਪਾਲ ਸਿੰਘ, ਮਹਿਲਾ ਵਿੰਗ ਦੀ ਸਕੱਤਰ ਸਵਰਨ ਲਤਾ, ਕਾਨੂੰਨੀ ਸੈੱਲ ਦੇ ਸਕੱਤਰ ਅਮਰਜੀਤ ਸਿੰਘ, ਘੱਟ ਗਿਣਤੀ ਵਿੰਗ ਦੇ ਪ੍ਰਧਾਨ ਅਨਵਰ ਅਲੀ, ਬਲਾਕ ਪ੍ਰਧਾਨ ਪ੍ਰਭਜੋਤ ਕੌਰ ਜਯੋਤੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here