ਨਵੀਂ ਦਿੱਲੀ, 21 ਜੁਲਾਈ

ਸੀਮਾ ਸੁਰੱਖਿਆ ਬਲ ਅਤੇ ਪਾਕਿਸਤਾਨੀ ਰੇਂਜਰਜ਼ ਵੱਲੋਂ ਅੱਜ ਈਦ-ਉਲ-ਅਜ਼ਾ ਮੌਕੇ ਸਰਹੱਦ ਦੇ ਨਾਲ ਵੱਖ-ਵੱਖ ਥਾਵਾਂ ’ਤੇ ਇਕ-ਦੂਜੇ ਨੂੰ ਮਠਿਆਈ ਦਿੱਤੀ ਗਈ। ਸਾਲ 2019 ਵਿਚ ਪਾਕਿਸਤਾਨ ਵੱਲੋਂ ਇਹ ਰਸਮ ਛੱਡੇ ਜਾਣ ਤੋਂ ਬਾਅਦ ਅੱਜ ਪਹਿਲੀ ਵਾਰ ਦੋਹਾਂ ਦੇਸ਼ਾਂ ਦੇ ਸੁਰੱਖਿਆ ਬਲਾਂ ਨੇ ਮਿਲ ਕੇ ਤਿਉਹਾਰ ਮਨਾਇਆ ਹੈ। 5 ਅਗਸਤ 2019 ਨੂੰ ਭਾਰਤ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਨੇ ਮਠਿਆਈ ਵਟਾਉਣ ਦੀ ਇਹ ਰਸਮ ਬੰਦ ਕਰ ਦਿੱਤੀ ਸੀ।

 

 

LEAVE A REPLY

Please enter your comment!
Please enter your name here