ਨਾਸਿਕ, 20 ਮਈ

ਪੁਲੀਸ ਨੇ ਇਥੇ ਇੱਕ ਆਜ਼ਾਦ ਉਮੀਦਵਾਰ ਧਾਰਮਿਕ ਆਗੂ ਸ਼ਾਂਤੀਗਿਰੀ ਮਹਾਰਾਜ ਵਿਰੁੱਧ ਚੋਣ ਜ਼ਾਬਤੇ ਦੀ ਕਥਿਤ ਤੌਰ ’ਤੇ ਉਲੰਘਣਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਉਸ ਵਿਰੁੱਧ ਦੋਸ਼ ਹੈ ਕਿ ਉਸ ਨੇ ਵੋਟ ਪਾਉਣ ਵੇਲੇ ਆਪਣੇ ਗਲ ’ਚੋਂ ਹਾਰ ਲਾਹ ਕੇ ਈਵੀਐਮ ’ਤੇ ਪਾ ਦਿੱਤਾ। ਇਸ ਸਬੰਧੀ ਇਕ ਪੋਲਿੰਗ ਅਧਿਕਾਰੀ ਵੱਲੋਂ ਦਰਜ ਕਰਵਾਈ ਸ਼ਿਕਾਇਤ ’ਚ ਕਿਹਾ ਆਜ਼ਾਦ ਉਮੀਦਵਾਰ ਆਪਣੀ ਵੋਟ ਪਾਉਣ ਲਈ 20-25 ਬੰਦਿਆਂ ਨਾਲ ਤ੍ਰਿੰਬਕੇਸ਼ਵਰ ਦੇ ਐਮਵੀਪੀ ਕਾਲਜ ਦੇ ਪੋਲਿੰਗ ਬੂਥ ’ਤੇ ਪਹੁੰਚਿਆ। ਵੋਟ ਪਾਉਣ ਤੋਂ ਪਹਿਲਾਂ ਉਸ ਨੇ ਆਪਣੇ ਗਲ ’ਚੋਂ ਫੁੱਲਾਂ ਦਾ ਹਾਰ ਲਾਹ ਕੇ ਈਵੀਐਮ ਦੀ ਕੰਧ ’ਤੇ ਪਾ ਦਿੱਤੀ। ਚੋਣ ਅਧਿਕਾਰੀ ਦੀ ਸ਼ਿਕਾਇਤ ’ਤੇ ਤ੍ਰਿੰਬਕੇਸ਼ਵਰ ਪੁਲੀਸ ਸਟੇਸ਼ਨ ’ਚ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਹੈ। ਇਕ ਹੋਰ ਘਟਨਾ ’ਚ ਸ਼ਾਂਤੀਗਿਰੀ ਮਹਾਰਾਜ ਦੇ ਕੁਝ ਸਮਰਥਕਾਂ ਨੂੰ ਉਸ ਸਮੇਂ ਹਿਰਾਸਤ ’ਚ ਲੈ ਲਿਆ ਗਿਆ ਜਦੋਂ ਉਹ ਉਨ੍ਹਾਂ ਦੇ ਸਮਰਥਨ ’ਚ ਬੈਜ ਲਗਾ ਕੇ ਮਸਰੂਲ ਅਤੇ ਅੰਬੇਡ ਪੁਲੀਸ ਸਟੇਸ਼ਨ ਦੀ ਹੱਦ ’ਚ ਪੋਲਿੰਗ ਬੂਥਾਂ ’ਤੇ ਪਹੁੰਚੇ। ਬਾਅਦ ਵਿੱਚ ਪੁਲਹਸ ਨੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। -ਪੀਟੀਆਈ

LEAVE A REPLY

Please enter your comment!
Please enter your name here