ਏਲਨਾਬਾਦ ਜ਼ਿਮਨੀ ਚੋਣ: ਭਾਜਪਾ-ਜਜਪਾ ਉਮੀਦਵਾਰ ਗੋਬਿੰਦ ਕਾਂਡਾ ਦਾ ਕਿਸਾਨਾਂ ਵੱਲੋਂ ਵਿਰੋਧ

2


ਪ੍ਰਭੂ ਦਿਆਲ/ ਜਗਤਾਰ ਸਮਾਲਸਰ

ਸਿਰਸਾ, ਏਲਨਾਬਾਦ, 9 ਅਕਤੂਬਰ

ਏਲਨਾਬਾਦ ਜ਼ਿਮਨੀ ਚੋਣ ’ਚ ਨਿਤਰੇ ਭਾਜਪਾ-ਜਜਪਾ ਉਮੀਦਵਾਰ ਗੋਬਿੰਦ ਕਾਂਡਾ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਵੇਲੇ ਜਿਥੇ ਕਿਸਾਨਾਂ ਨੇ ਗੋਬਿੰਦ ਕਾਂਡਾ ਦਾ ਵਿਰੋਧ ਕੀਤਾ ਉਥੇ ਹੀ ਅੱਜ ਚੋਣ ਦਫ਼ਤਰ ਦਾ ਉਦਘਾਟਨ ਕਰਨ ਪਹੁੰਚੇ ਕਾਂਡਾ ਨੂੰ ਕਿਸਾਨਾਂ ਦੇ ਜਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਸ੍ਰੀ ਗੋਬਿੰਦ ਕਾਂਡਾ ਵੱਲੋਂ ਅੱਜ ਏਲਨਾਬਾਦ ਵਿੱਚ ਆਪਣਾ ਚੋਣ ਦਫ਼ਤਰ ਖੋਲ੍ਹਣ ਦਾ ਪ੍ਰੋਗਰਾਮ ਸੀ। ਕਿਸਾਨਾਂ ਨੂੰ ਜਿਵੇਂ ਹੀ ਉਨ੍ਹਾਂ ਦੇ ਏਲਨਾਬਾਦ ਆਉਣ ਦਾ ਪਤਾ ਲੱਗਿਆ ਤਾਂ ਵੱਡੀ ਗਿਣਤੀ ਵਿੱਚ ਉਸ ਥਾਂ ਇਕੱਠੇ ਹੋ ਗਏ ਜਿਥੇ ਦਫ਼ਤਰ ਖੋਲ੍ਹਿਆ ਜਾਣਾ ਸੀ। ਪੁਲੀਸ ਤੇ ਆਰਪੀਐੱਫ ਦੇ ਜਵਾਨਾਂ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸਾਨਾਂ ਦੇ ਗੁੱਸੇ ਅੱਗੇ ਉਨ੍ਹਾਂ ਦੀ ਇਕ ਨਾ ਚਲੀ। ਕਿਸਾਨ ਸੜਕ ਤੋਂ ਪਾਸੇ ਨਹੀਂ ਹੋਏ ਤੇ ਕਾਂਡਾ ਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਰਹੇ। ਕਿਸਾਨਾਂ ਦੇ ਇਸ ਵਿਰੋਧ ਦੌਰਾਨ ਕਾਂਡਾ ਨੇ ਆਪਣੇ ਦਫ਼ਤਰ ਦਾ ਉਦਘਾਟਨ ਕੀਤਾ। ਇਸ ਦੌਰਾਨ ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਣਵੀਰ ਗੰਗਵਾ, ਵਿਧਾਇਕ ਗੋਪਾਲ ਕਾਂਡਾ ਵੀ ਉਨ੍ਹਾਂ ਨਾਲ ਮੌਜੂਦ ਸਨ।

 

 


Leave a Reply