ਐੱਫਸੀਆਈ ਵੱਲੋਂ ਅਸਾਮ ਤੋਂ ਦਸ ਲੱਖ ਟਨ ਝੋਨਾ ਖ਼ਰੀਦਣ ਦਾ ਟੀਚਾ: ਚੌਬੇ

2


ਗੁਹਾਟੀ, 19 ਸਤੰਬਰ

ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਚੌਬੇ ਨੇ ਐਤਵਾਰ ਨੂੰ ਕਿਹਾ ਕਿ ਭਾਰਤੀ ਖੁਰਾਕ ਨਿਗਮ (ਐਫਸੀਆਈ) ਨੇ ਆਉਣ ਵਾਲੇ ਸਾਲਾਂ ਵਿੱਚ ਅਸਾਮ ਦੇ ਕਿਸਾਨਾਂ ਤੋਂ 10 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਦਾ ਟੀਚਾ ਮਿੱਥਿਆ ਹੈ। ਇੱਥੇ ਭਾਜਪਾ ਦੇ ਸੂਬਾਈ ਦਫਤਰ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਚੌਬੇ ਨੇ ਕਿਹਾ ਕਿ ਜਦੋਂ ਕੇਂਦਰ ਵਿੱਚ ਯੂਪੀਏ ਸਰਕਾਰ, ਸੱਤਾ ਵਿੱਚ ਸੀ ਤਾਂ 2010 ਤੋਂ 2014 ਵਿਚਾਲੇ ਐੱਫਸੀਆਈ ਨੇ ਅਸਾਮ ਤੋਂ 47 ਹਜ਼ਾਰ ਮੀਟ੍ਰਿਕ ਟਨ ਝੋਨਾ ਖ਼ਰੀਦਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਐੱਨਡੀਏ ਦੇ 2014 ਵਿੱਚ ਸੱਤਾ ਵਿੱਚ ਆਉਣ ਮਗਰੋਂ ਝੋਨੇ ਦੀ ਖ਼ਰੀਦ ਵਿੱਚ ਵਾਧਾ ਹੋਇਆ ਹੈ।  ਖਪਤਕਾਰ ਮਾਮਲਿਆਂ, ਖ਼ੁਰਾਕ ਤੇ ਜਨਤਕ ਵੰਡ ਸਬੰਧੀ ਰਾਜ ਮੰਤਰੀ ਚੌਬੇ ਨੇ ਕਿਹਾ,‘ਸੂਬਾਈ ਸਰਕਾਰ ਦੀ ਮਦਦ ਨਾਲ ਆਉਂਦੇ ਸਾਲਾਂ ਵਿੱਚ 10 ਲੱਖ ਮੀਟ੍ਰਿਕ ਟਨ ਝੋਨਾ ਖ਼ਰੀਦਿਆ ਜਾਵੇਗਾ।’ -ਪੀਟੀਆਈ 


Leave a Reply