ਨਵੀਂ ਦਿੱਲੀ, 20 ਜੁਲਾਈ

ਟੋਕੀਓ ਓਲੰਪਿਕ ਖੇਡਾਂ ਦੇ ਆਗਾਜ਼ ਵਿੱਚ ਹੁਣ ਜਦੋਂ ਦੋ ਦਿਨ ਦਾ ਸਮਾਂ ਬਚਿਆ ਹੈ ਤਾਂ ਅਸੀਂ ਇਸ ਖੇਡ ਮਹਾਂਕੁੰਭ ਨਾਲ ਜੁੜੇ ਕੁਝ ਦਿਲਚਸਪ ਤੱਥਾਂ ਨੂੰ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। ਅੱਜ ਅਸੀਂ 1964, 1968 ਤੇ 1972 ਵਿੱਚ ਹੋਈਆਂ ਓਲੰਪਿਕ ਖੇਡਾਂ ਦੀ ਗੱਲ ਕਰਾਂਗੇ।

1964 ਟੋਕੀਓ ਓਲੰਪਿਕ

 • 1964 ਦੀ ਗਰਮ ਰੁੱਤੇ ਹੋਈਆਂ ਇਹ ਖੇਡਾਂ ਏਸ਼ੀਆ ਵਿੱਚ ਪਲੇਠਾ ਓਲੰਪਿਕ ਸੀ। 
 • ਓਲੰਪਿਕ ਮਸ਼ਾਲ ਲਿਜਾਣ ਲਈ ਯੋਸ਼ਿਨੋਰੀ ਸਕਾਈ ਨੂੰ ਇਸ ਲਈ ਚੁਣਿਆ ਗਿਆ ਕਿਉਂਕਿ ਉਨ੍ਹਾਂ ਦਾ ਜਨਮ 6 ਅਗਸਤ 1945 ਨੂੰ ਹੋਇਆ ਸੀ। ਇਸ ਦਿਨ ਹੀਰੋਸ਼ਿਮਾ ਵਿੱਚ ਪ੍ਰਮਾਣੂ ਬੰਬ ਸੁੱਟਿਆ ਗਿਆ ਸੀ। 
 • ਇਨ੍ਹਾਂ ਖੇਡਾਂ ਦੌਰਾਨ ਇਥੋਪੀਆ ਦੀ ਅਬੇਬੇ ਬਿਕਿਲਾ ਦੋ ਵਾਰ ਮੈਰਾਥਨ ਜਿੱਤਣ ਵਾਲੀ ਪਹਿਲੀ ਅਥਲੀਟ ਬਣੀ। 
 • ਪੂਰਬੀ ਤੇ ਪੱਛਮੀ ਜਰਮਨੀ ਨੇ ਆਖਿਰੀ ਵਾਰ ਓਲੰਪਿਕ ਵਿੱਚ ਸਾਂਝੀ ਟੀਮ ਉਤਾਰੀ। 
 • ਖੇਡਾਂ ਵਿੱਚ ਵਾਲੀਬਾਲ ਤੇ ਜੂਡੋ ਨੂੰ ਸ਼ਾਮਲ ਕੀਤਾ ਗਿਆ। 
 • ਟਰੈਕ ਤੇ ਫੀਲਡ ਦੇ 36 ਮੁਕਾਬਲਿਆਂ ਵਿਚੋਂ 27 ਵਿੱਚ ਨਵੇਂ ਓਲੰਪਿਕ ਰਿਕਾਰਡ ਬਣੇ। 
 • ਅਮਰੀਕੀ ਤੈਰਾਕ ਸ਼ੈਰੋਨ ਸਟਾਡਰ ਨੇ 1964 ਦੀਆਂ ਖੇਡਾਂ ਵਿੱਚ 15 ਸਾਲ ਦੀ ਉਮਰ ਵਿੱਚ ਤਿੰਨ ਸੋਨ ਤਗ਼ਮੇ ਤੇ ਇਕ ਚਾਂਦੀ ਦਾ ਤਗ਼ਮਾ ਜਿੱਤਿਆ।

1968 ਮੈਕਸਿਕੋ ਸਿਟੀ ਓਲੰਪਿਕ

 • ਇਹ ਲਾਤੀਨੀ ਅਮਰੀਕਾ ਤੇ ਸਪੈਨਿਸ਼ ਭਾਸ਼ਾ ਵਾਲੇ ਮੁਲਕ ਵਿੱਚ ਕਰਵਾਈ ਜਾਣ ਵਾਲੀ ਪਹਿਲੀ ਓਲੰਪਿਕ ਸੀ। 
 • ਟਰੈਕ ਤੇ ਫੀਲਡ ਮੁਕਾਬਲਿਆਂ ਲਈ ਰਵਾਇਤੀ ‘ਸਿੰਡਰ’ ਟਰੈਕ ਦੀ ਥਾਂ ਹਰ ਮੌਸਮ ਵਿੱਚ ਇਸਤੇਮਾਲ ਹੋਣ ਵਾਲੇ ਟਰੈਕ ਦਾ ਪਹਿਲੀ ਵਾਰ ਇਸਤੇਮਾਲ ਕੀਤਾ ਗਿਆ ਸੀ। 
 • ਮੈਕਸਿਕੋ ਦੀ ਅੜਿੱਕਾ ਦੌੜ ਦੀ ਦੌੜਾਕ ਐਨਰਿਕੇਟਾ ਬੇਸੀਲੀਓ ਉਦਘਾਟਨੀ ਸਮਾਗਮ ਵਿੱਚ ਓਲੰਪਿਕ ਮਸ਼ਾਲ ਜਗਾਉਣ ਵਾਲੀ ਪਹਿਲੀ ਮਹਿਲਾ ਖਿਡਾਰੀ ਬਣੀ। 
 • ਸਵੀਡਨ ਦੇ ਅਥਲੀਟ ਹੈਂਸ-ਗੁੱਨਾਰ ਲਿਲਜੇਨਵਾਲ ਜਾਂਚ ਦੌਰਾਨ ਪ੍ਰਦਰਸ਼ਨ ਵਧਾਉਣ ਵਾਲੀ ਦਵਾਈਆਂ ਦੀ ਵਰਤੋਂ ਲਈ ਪਾਜ਼ੇਟਿਵ ਆਉਣ ਵਾਲਾ ਪਹਿਲਾ ਓਲੰਪਿਕ ਖਿਡਾਰੀ ਬਣਿਆ। ਸ਼ਰਾਬ ਦੇ ਸੇਵਨ ਕਰਕੇ ਉਸ ਨੂੰ ਆਪਣਾ ਕਾਂਸੀ ਦਾ ਤਗ਼ਮਾ ਗੁਆਉਣਾ ਪਿਆ। =ਪੂਰਬੀ ਤੇ ਪੱਛਮੀ ਜਰਮਨੀ ਨੇ ਪਹਿਲੀ ਵਾਰ ਵੱਖ ਵੱਖ ਮੁਲਕਾਂ ਦੇ ਰੂਪ ਵਿੱਚ ਮੁਕਾਬਲਿਆਂ ’ਚ ਹਿੱਸਾ ਲਿਆ। ਇਨ੍ਹਾਂ ਖੇਡਾਂ ਦੌਰਾਨ ਪਹਿਲੀ ਵਾਰ ਮਹਿਲਾ ਲਿੰਗ ਤੇ ਡਰੱਗ ਟੈਸਟ ਦੀ ਸ਼ੁਰੂਆਤ ਹੋਈ।

1972 ਮਿਊਨਿਖ ਓਲੰਪਿਕ

 • ਮਿਊਨਿਖ ਖੇਡਾਂ ਦੇ ਦੂਜੇ ਹਫ਼ਤੇ ਦੌਰਾਨ ਨਸਲਕੁਸ਼ੀ ਹੋਈ, ਜਿਸ ਵਿੱਚ ਫ਼ਲਸਤੀਨੀ ਸਿਆਹਫਾਮ ਦਹਿਸ਼ਤਗਰਦਾਂ ਨੇ ਗਿਆਰਾਂ ਇਜ਼ਰਾਇਲੀ ਅਥਲੀਟਾਂ ਤੇ ਕੋਚ ਤੋਂ ਇਲਾਵਾ ਓਲੰਪਿਕ ਖੇਡ ਪਿੰਡ ਵਿੱਚ ਪੱਛਮੀ ਜਰਮਨੀ ਦੇ ਪੁਲੀਸ ਅਧਿਕਾਰੀ ਨੂੰ ਮਾਰ ਮੁਕਾਇਆ। ਓਲੰਪਿਕ ਖੇਡਾਂ ਨੂੰ 34 ਘੰਟਿਆਂ ਲਈ ਮੁਲਤਵੀ ਕਰ ਦਿੱਤਾ ਗਿਆ ਤੇ ਪੀੜਤਾਂ ਦੀ ਯਾਦ ਵਿੱਚ ਮੁੱਖ ਸਟੇਡੀਅਮ ਵਿੱਚ ਇਕ ਵੱਡਾ ਇਕੱਠ ਕੀਤਾ ਗਿਆ। 
 • ਅਮਰੀਕੀ ਤੈਰਾਕ ਮਾਰਕ ਸਪਿਟਜ਼ ਨੇ ਇਕ ਓਲੰਪਿਕ ਵਿੱਚ ਸੱਤ ਸੋਨ ਤਗ਼ਮੇ ਜਿੱਤਣ ਦਾ ਰਿਕਾਰਡ ਬਣਾਇਆ। ਯਹੂਦੀ ਹੋਣ ਕਰਕੇ ਹਾਲਾਂਕਿ ਉਸ ਨੂੰ ਆਪਣੀ ਸੁਰੱਖਿਆ ਲਈ ਖੇਡਾਂ ਖ਼ਤਮ ਹੋਣ ਤੋਂ ਪਹਿਲਾਂ ਮਿਊਨਿਖ ਛੱਡਣ ਦੀ ਤਾਕੀਦ ਕੀਤੀ ਗਈ। 
 • ਇਨ੍ਹਾਂ ਖੇਡਾਂ ਵਿੱਚ 52 ਸਾਲਾਂ ਮਗਰੋਂ ਤੀਰਅੰਦਾਜ਼ੀ ਦੀ ਵਾਪਸੀ ਹੋਈ ਸੀ। -ਪੀਟੀਆਈ  

LEAVE A REPLY

Please enter your comment!
Please enter your name here