ਪੱਤਰ ਪ੍ਰੇਰਕ

ਅਬੋਹਰ, 13 ਮਾਰਚ

ਪਿੰਡ ਪੰਨੀਵਾਲਾ ਮਾਹਲਾ ਦੀ ਵਸਨੀਕ ਅਤੇ ਦੋ ਬੱਚਿਆਂ ਦੀ ਮਾਂ ਨੇ ਬੀਤੇ ਦਿਨ ਮਾਨਸਿਕ ਪ੍ਰੇਸ਼ਾਨੀ ਕਾਰਨ ਜ਼ਹਿਰੀਲਾ ਪਦਾਰਥ ਨਿਗਲ ਲਿਆ ਜਿਸ ਦੀ ਅੱਜ ਸਵੇਰੇ ਬਠਿੰਡਾ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਕਲਰਖੇੜਾ ਚੌਕੀ ਪੁਲੀਸ ਨੇ ਲਾਸ਼ ਨੂੰ ਮੁਰਦਾਘਰ ਵਿੱਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਰਾਣੀ ਦੇ ਭਰਾ ਹਰਪਾਲ ਵਾਸੀ 36 ਆਰਬੀ ਰਾਜਸਥਾਨ ਨੇ ਦੱਸਿਆ ਕਿ ਉਸ ਦੀ ਭੈਣ ਰਾਣੀ ਦਾ ਵਿਆਹ ਕਾਫੀ ਸਮਾਂ ਪਹਿਲਾਂ ਪੰਨੀਵਾਲਾ ਮਾਹਲਾ ਦੇ ਜਸਪਾਲ ਨਾਲ ਹੋਇਆ ਸੀ। ਉਸ ਦੀ ਭੈਣ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ ਜਿਸ ਕਾਰਨ ਉਸ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਚੌਕੀ ਕਲਰਖੇੜਾ ਦੀ ਪੁਲੀਸ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

LEAVE A REPLY

Please enter your comment!
Please enter your name here