ਪਟਿਆਲਾ: ਸੂਬੇ 15ਕੁ ਦਿਨ ਪਹਿਲਾਂ ਮੀਂਹ ਨਾ ਹੋਣ ਕਾਰਨ ਕਿਸਾਨਾਂ ਨੂੰ ਸੋਕੇ ਦੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਦੋਂ ਕਿਸਾਨ ਝੋਨੇ ਨੂੰ ਪਾਣੀ ਦੀ ਕਮੀ ਅਤੇ ਬਿਲਜੀ ਕੱਟਾਂ ਤੋਂ ਪ੍ਰੇਸ਼ਾਨ ਸੀ। ਕਿਉਂਕਿ ਕਿਸਾਨਾਂ ਨੂੰ ਮਹਿੰਗੇ ਭਾਅ ਚ ਡੀਜ਼ਲ ਫੂਕ ਕੇ ਆਪਣੇ ਖੇਤਾਂ ਚ ਪਾਣੀ ਲਾਉਣਾ ਪੈ ਰਿਹਾ ਸੀ। ਜਿਸ ਤੋਂ ਹੁਣ ਕਿਸਾਨਾਂ ਨੂੰ ਕੁਝ ਰਾਬਤ ਮਿਲੀ ਹੈ।

ਦੱਸ ਦਈਏ ਕਿ ਪੰਜਾਬ ਦੇ ਨਾਲਨਾਲ ਹਰਿਆਣਾ ਚ ਮੌਨਸੂਨ ਐਕਟਿਵ ਹੋਣ ਨਾਲ ਗਰਮੀ ਤੋਂ ਆਮ ਲੋਕਾਂ ਨੂੰ ਰਾਹਤ ਮਿਲੀ ਨਾਲ ਹੀ ਕਿਸਾਨਾਂ ਦੇ ਚਿਹਰੇ ਖਿੜੇ। ਪਰ ਹੁਣ ਭਾਰੀ ਬਾਰਿਸ਼ ਹੋਣ ਕਾਰਨ ਅਤੇ ਵੱਡੀ ਨਦੀ ਸਾਫ਼ ਨਾ ਹੋਣ ਕਰਕੇ ਪਟਿਆਲਾ ਦੇ ਕਿਸਾਨਾਂ ਦੇ ਖੇਤਾਂ ਚ ਪਾਣੀ ਵੜ ਗਿਆ ਹੈ। ਇਸ ਦੇ ਨਾਲ ਕਿਸਾਨਾਂ ਦੀ ਝੋਨੇ ਦੀ ਫਸਲਾਂ ਤਬਾਹ ਹੋ ਰਹੀਆਂ ਹਨ। ਦੱਸ ਦਈਏ ਕਿ ਹਜ਼ਾਰਾਂ ਏਕੜਾਂ ਫਸਲ ਹੁਣ ਪਾਣੀਪਾਣੀ ਹੋ ਗਈ ਹੈ।

ਪਿੰਡ ਸੂਲਰ ਖਹਿੜਾ ਰਵਾਸ ਬ੍ਰਾਹਮਣਾ ਜਲਖੇੜੀ ਦੁੱਧੜ ਭਾਨਰਾ ਭਾਨਰੀ ਮੈਨ ਪਿੰਡਾਂ ਵਿੱਚ ਬਰਸਾਤੀ ਪਾਣੀ ਚੜ੍ਹਿਆ ਹੈ। ਇੱਥੇ ਪਹੁੰਚੀ ਏਬੀਪੀ ਸਾਂਝਾ ਦੀ ਟੀਮ ਨੂੰ ਅਜਿਹਾ ਮੰਜ਼ਰ ਦੇਖਣ ਨੂੰ ਮਿਲਿਆ ਕਿ ਜਿੱਥੇ ਕਿਸਾਨ ਬਹੁਤ ਹੀ ਪ੍ਰੇਸ਼ਾਨ ਦਿਖਾਈ ਦਿੱਤੇ। ਕਿਸਾਨਾਂ ਦੇ ਖੇਤਾਂ ਵਿੱਚ ਬੜੀ ਨਦੀ ਦੀ ਸਫ਼ਾਈ ਨਾ ਹੋਣ ਕਰਕੇ ਸਾਰੇ ਖੇਤਾਂ ਜਲਥਲ ਹੋਏ ਨਜ਼ਰ ਆਏ। ਜਿਸ ਕਰਕੇ ਹਜ਼ਾਰਾਂ ਏਕੜ ਫਸਲ ਡੁੱਬ ਕੇ ਤਬਾਹ ਹੋਣ ਦੇ ਕੰਢੇ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਨਾਹ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਆਇਆ ਅਤੇ ਨਾ ਹੀ ਕੋਈ ਸਿਆਸਤਦਾਨ। ਆਖਿਰਕਾਰ ਜਦੋਂ ਮੀਡੀਆ ਦੀ ਟੀਮ ਉੱਥੇ ਪਹੁੰਚੀ ਤਾਂ ਕਿਸਾਨਾਂ ਨੇ ਆਪਣਾ ਗੁੱਸਾ ਜ਼ਾਹਰ ਕੀਤਾ। ਕਿਸਾਨਾਂ ਨੇ ਸਰਕਾਰਾਂ ਖਿਲਾਫ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਸਾਰੀਆਂ ਸਰਕਾਰਾਂ ਸਾਡੇ ਨਾਲ ਵਿਤਕਰਾ ਕਰਦੀਆਂ ਆ ਰਹੀਆਂ ਹਨ ਅਤੇ ਉਕਤ ਪਿੰਡਾਂ ਨੂੰ ਹਰ ਵਾਰ ਪਾਣੀ ਦੀ ਭਾਰੀ ਮਾਰ ਦੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵਾਅਦੇ ਹੀ ਕੀਤੇ ਜਾਂਦੇ ਹਨ ਕਿ ਬੜੀ ਨਦੀ ਦੀ ਸਫਾਈ ਕੀਤੀ ਗਈ ਹੈ ਪਰ ਜੇ ਬੜੀ ਨਦੀ ਦੀ ਸਫਾਈ ਕੀਤੀ ਜਾਂਦੀ ਤਾਂ ਇਹ ਬੰਨ੍ਹ ਨਾ ਟੁੱਟਦੇ।

ਕਿਸਾਨਾਂ ਨੇ ਕਿਹਾ ਕਿ ਆਏ ਸਾਲ ਸਰਕਾਰਾਂ ਦਾਅਵੇ ਤਾਂ ਬਹੁਤ ਕਰਦੀਆਂ ਹਨ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਕਿਸਾਨ ਹਰ ਵਾਰ ਇਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਦਿਖਾਈ ਦਿੰਦੇ ਹਨ। ਕਿਸਾਨਾਂ ਨੇ ਅੱਗੇ ਕਿਹਾ ਕਿ ਜੇਕਰ ਸਾਡੀ ਸੁਣਵਾਈ ਨਾ ਕੀਤੀ ਗਈ ਤਾਂ ਅਸੀਂ ਸਾਰੀਆਂ ਹੀ ਪਾਰਟੀਆਂ ਦਾ ਵਿਰੋਧ ਕਰਾਂਗੇ ਅਤੇ ਵੋਟਾਂ ਦਾ ਕੀਤਾ ਜਾਵੇਗਾ ਬਾਈਕਾਟ। ਨਾਲ ਹੀ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਸਾਡੀ ਇਹ ਮੁਸ਼ਕਿਲਾਂ ਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇ।

ਇਹ ਵੀ ਪੜ੍ਹੋ: Farmer Protest: ਭਲਕੇ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰ ਸਕਦੇ ਹਨ ਤਕਰੀਬਨ 200 ਕਿਸਾਨ, ਜਾਣੋ ਕੀ ਹੈ ਤਿਆਰੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

LEAVE A REPLY

Please enter your comment!
Please enter your name here