ਕਰਤਾਰਪੁਰ ਦੇ ਡਾਕਟਰ ਵੱਲੋਂ ਸੋਨੇ ਅਤੇ ਹੀਰਿਆਂ ਨਾਲ ਜੜੀ ਪੌਣੇ ਦੋ ਕਰੋੜ ਦੀ ਕਲਗੀ ਸੱਚਖੰਡ ਹਜ਼ੂਰ ਸਾਹਿਬ ਨੂੰ ਭੇਟ

2


ਗੁਰਨੇਕ ਸਿੰਘ ਵਿਰਦੀ

ਕਰਤਾਰਪੁਰ, 19 ਸਤੰਬਰ

ਸ੍ਰੀ ਗੁਰੂ ਤੇਗ ਬਹਾਦਰ ਹਸਪਤਾਲ ਕਰਤਾਰਪੁਰ ਦੇ ਐੱਮਡੀ ਡਾ. ਗੁਰਵਿੰਦਰ ਸਿੰਘ ਸਮਰਾ ਵੱਲੋਂ ਢਾਈ ਕਿਲੋ ਸ਼ੁੱਧ ਸੋਨੇ ਅਤੇ ਹੀਰਿਆਂ ਦੀ ਜੜੀ ਪੌਣੇ ਦੋ ਕਰੋੜ ਦੀ ਕੀਮਤ ਵਾਲੀ ਕਲਗੀ ਸੱਚਖੰਡ ਹਜ਼ੂਰ ਸਾਹਿਬ ਨੂੰ ਭੇਟ ਕੀਤੀ ਜਾ ਰਹੀ ਹੈ। ਇਸ ਕਲਗੀ ਨੂੰ ਗੁਜਰਾਤ, ਰਾਜਸਥਾਨ ਅਤੇ ਦਿੱਲੀ ਦੇ ਕਾਰੀਗਰਾਂ ਨੇ ਸਾਲ ਦੀ ਸਖ਼ਤ ਮਿਹਨਤ ਨਾਲ ਤਿਆਰ ਕੀਤਾ ਹੈ। ਇਸ ਤੋਂ ਪਹਿਲਾਂ ਡਾ. ਸਮਰਾ ਤਖ਼ਤ ਪਟਨਾ ਸਾਹਿਬ ਵਿੱਚ ਇੱਕ ਕਰੋੜ ਅਠਾਈ ਲੱਖ ਦੀ ਕੀਮਤ ਵਾਲੀ ਸ਼ੁੱਧ ਸੋਨੇ ਤੇ ਹੀਰਿਆਂ ਨਾਲ ਤਿਆਰ ਕੀਤੀ ਕਲਗੀ ਭੇਟ ਕਰ ਚੁੱਕੇ ਹਨ।


Leave a Reply