ਬੰਗਲੌਰ, 4 ਮਈ

ਕਰਨਾਟਕ ਦੇ ਗ੍ਰਹਿ ਮੰਤਰੀ ਜੀ. ਪਰਮੇਸ਼ਵਰ ਨੇ ਅੱਜ ਦੱਸਿਆ ਕਿ ਐੱਸਆਈਟੀ ਨੇ ਸਾਬਕਾ ਮੰਤਰੀ ਹੋਲੇਨਰਸੀਪੁਰ ਤੋਂ ਜੇਡੀ(ਐੱਸ) ਦੇ ਵਿਧਾਇਕ ਐੱਚਡੀ ਰੇਵੰਨਾ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ ਅਤੇ ਉਸ ਖ਼ਿਲਾਫ਼ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਰੇਵੰਨਾ ਅਤੇ ਉਸ ਸੰਸਦ ਮੈਂਬਰ ਪੁੱਤਰ ਪ੍ਰਜਵਲ ਰੇਵੰਨਾ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਾਬਕਾ ਮੰਤਰੀ ਰੇਵੰਨਾ ਕੋਲ ਅੱਜ ਸ਼ਾਮ ਤੱਕ ਦਾ ਸਮਾਂ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਸਾਹਮਣੇ ਲਈ ਪੇਸ਼ ਹੋਵੇ। ਇਸ ਮਾਮਲੇ ‘ਚ ਰੇਵੰਨਾ ਨੂੰ ਦੂਜਾ ਨੋਟਿਸ (ਸੰਮਨ) ਜਾਰੀ ਕੀਤਾ ਗਿਆ ਹੈ।

LEAVE A REPLY

Please enter your comment!
Please enter your name here