ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 20 ਜੁਲਾਈ

ਕਰੋਨਾਵਾਇਰਸ ਨਾਲ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਚਾਰ ਅਤੇ ਹਰਿਆਣਾ ’ਚ ਤਿੰਨ ਮੌਤਾਂ ਹੋਈਆਂ ਹਨ। ਇਸ ਨਾਲ ਪੰਜਾਬ ਵਿੱਚ ਕਰੋਨਾ ਮ੍ਰਿਤਕਾਂ ਦਾ ਅੰਕੜਾ 16,244 ਅਤੇ ਹਰਿਆਣਾ ਵਿੱਚ 9608 ਹੋ ਗਿਆ ਹੈ। ਸਿਹਤ ਵਿਭਾਗ ਅਨੁਸਾਰ, ਪੰਜਾਬ ਵਿੱਚ 68 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 115 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਇਸ ਸਮੇਂ ਸੂਬੇ ਵਿੱਚ 899 ਕੇਸ ਸਰਗਰਮ ਹਨ। ਕਰੋਨਾ ਨਾਲ ਫਿਰੋਜ਼ਪੁਰ ’ਚ ਦੋ, ਫਤਿਹਗੜ੍ਹ ਸਾਹਿਬ ਅਤੇ ਮੁਕਤਸਰ ’ਚ ਇਕ-ਇਕ ਮੌਤ ਹੋਈ ਹੈ। ਹਰਿਆਣਾ ਵਿੱਚ 36 ਨਵੇਂ ਕੇਸ ਸਾਹਮਣੇ ਆਏ ਹਨ ਅਤੇ 34 ਨੂੰ ਠੀਕ ਹੋਣ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਸਮੇਂ ਸੂਬੇ ਵਿੱਚ 784 ਕੇਸ ਸਰਗਰਮ ਹਨ। ਸਿਹਤ ਵਿਭਾਗ ਅਨੁਸਾਰ, ਕਰੋਨਾ ਨਾਲ ਅੱਜ ਹਿਸਾਰ, ਸਿਰਸਾ, ਜੀਂਦ ਵਿੱਚ ਕ੍ਰਮਵਾਰ ਇਕ-ਇਕ ਮੌਤ ਹੋਈ ਹੈ।

LEAVE A REPLY

Please enter your comment!
Please enter your name here