ਨਵੀਂ ਦਿੱਲੀ, 6 ਜੂਨ

ਸੀਐੱਸਆਈਆਰ ਅਤੇ ਲੈਕਸਾਈ ਲਾਈਫ ਸਾਇੰਸਿਜ਼ ਪ੍ਰਾਈਵੇਟ ਲਿਮਟਿਡ ਨੇ ਕਰੋਨਾ ਮਰੀਜ਼ਾਂ ਦੇ ਇਲਾਜ ਲਈ ‘ਨਿਕਲੋਸਮਾਈਡ’ ਡਰੱਗ ਦੇ ਫੇਜ਼ II ਕਲੀਨਿਕਲ ਟਰਾਇਲ ਸ਼ੁਰੂ ਕਰ ਦਿੱਤੇ ਹਨ। ਇਹ ਟਰਾਇਲ ਹਸਪਤਾਲ ਵਿੱਚ ਭਰਤੀ ਕੋਵਿਡ- 19 ਮਰੀਜ਼ਾਂ ਦੇ ਇਲਾਜ ਲਈ ਨਿਕਲੋਸਮਾਈਡ ਦੀ ਪ੍ਰਭਾਵਸ਼ੀਲਤਾ, ਸੁਰੱਖਿਆ ਤੇ ਸਹਿਣਸ਼ੀਲਤਾ ਦਾ ਮੁਲਾਂਕਣ ਕਰਨ ਲਈ ਬਹੁ-ਕੇਂਦਰਿਤ ਕਲੀਨਿਕਲ ਅਧਿਐਨ ਹਨ। ਸੀਐੱਸਆਈਆਰ ਨੇ ਕਿਹਾ ਕਿ ਪਿਛਲੇ ਸਮਿਆਂ ਵਿੱਚ ਇਸ ਡਰੱਗ ਦੀ ਵਰਤੋਂ ਵੱਡੇ ਪੱਧਰ ’ਤੇ ਬਾਲਗਾਂ ਦੇ ਨਾਲ-ਨਾਲ ਬੱਚਿਆਂ ਵਿੱਚ ਟੇਪਵਾਰਮ ਇਨਫੈਕਸ਼ਨ ਦੇ ਇਲਾਜ ਲਈ ਕੀਤੀ ਜਾਂਦੀ ਰਹੀ ਹੈ। ਸੀਐੱਸਆਈਆਰ ਨੇ ਕਿਹਾ ਕਿ ਇਸ ਡਰੱਗ ਦੀ ਸੁਰੱਖਿਆ ਪਰਖੀ ਹੋਈ ਹੈ ਤੇ ਇਸ ਨੂੰ ਵੱਖ-ਵੱਖ ਖ਼ੁਰਾਕ ਪੱਧਰ ’ਤੇ ਮਨੁੱਖੀ ਵਰਤੋਂ ਲਈ ਸੁਰੱਖਿਅਤ ਮੰਨਿਆ ਗਿਆ ਹੈ। -ਪੀਟੀਆਈ

LEAVE A REPLY

Please enter your comment!
Please enter your name here