ਜਸਬੀਰ ਸਿੰਘ ਚਾਨਾ

ਫਗਵਾੜਾ, 9 ਜੂਨ

ਸਤਨਾਮਪੁਰਾ ਪੁਲੀਸ ਨੇ ਕਰੋਨਾ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਪੰਜਾਬੀ ਗਾਇਕ ਇਮਰਾਨ ਖਾਨ ਉਰਫ ਖਾਨ ਸਾਬ ਤੇ ਉਸ ਦੇ ਤਿੰਨ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ ਤੇ ਐੱਸਪੀ ਸਰਬਜੀਤ ਸਿੰਘ ਨੇ ਦੱਸਿਆ ਕਿ ਅੱਠ ਜੂਨ ਨੂੰ ਗਾਇਕ ਖਾਨ ਸਾਬ ਦਾ ਜਨਮ ਦਿਨ ਸੀ, ਜਿਸ ਦਾ ਜਸ਼ਨ ਮਨਾਉਣ ਲਈ ਉਸ ਦੇ ਦੋਸਤ ਸੱਤ ਜੂਨ ਦੀ ਰਾਤ ਨੂੰ ਅਚਾਨਕ ਬੈਂਡ ਵਾਜੇ ਲੈ ਕੇ ਮੁਹੱਲਾ ਪ੍ਰੀਤ ਨਗਰ ਵਿੱਚ ਉਸ ਦੇ ਘਰ ਪੁੱਜ ਗਏ। ਇਸ ਦੌਰਾਨ ਵੱਡੀ ਗਿਣਤੀ ਲੋਕ ਇਕੱਠੇ ਹੋ ਗਏ। ਇਸ ਦੀ ਇੱਕ ਵੀਡੀਓ ਵਾਇਰਲ ਹੋ ਗਈ, ਜਿਸ ਵਿੱਚ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਕਰੋਨਾ ਨਿਯਮਾਂ ਦੀ ਉਲੰਘਣਾ ਸਾਫ਼ ਨਜ਼ਰ ਆ ਰਹੀ ਸੀ। ਇਸ ਬਾਰੇ ਸੂਚਨਾ ਮਿਲਣ ’ਤੇ ਪੁਲੀਸ ਨੇ ਇਮਰਾਨ ਖਾਨ ਉਰਫ਼ ਖਾਨ ਸਾਬ, ਹਰਪ੍ਰੀਤ ਸਿੰਘ ਉਰਫ਼ ਜੱਸੀ ਵਾਸੀ ਪੂਰਨਪੁਰ ਪਤਾਰਾ, ਦਿਲਵਰ ਮੁਹੰਮਦ ਵਾਸੀ ਨੰਗਲ ਮੱਝਾਂ, ਇਜਾਜ਼ ਵਾਸੀ ਬਿਲਗਾ ਨੂੰ ਤਾਲਾਬੰਦੀ ਦੀ ਉਲੰਘਣਾ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ। ਮਗਰੋਂ ਸਾਰਿਆਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।

LEAVE A REPLY

Please enter your comment!
Please enter your name here