ਨਵੀਂ ਦਿੱਲੀ, 17 ਮਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਦੇਸ਼ ਦੇ ਵੱਖ ਇਲਾਕਿਆਂ ਨਾਲ ਸਬੰਧਤ ਡਾਕਟਰਾਂ ਨਾਲ ਗੱਲਬਾਤ ਕੀਤੀ ਅਤੇ ਕਰੋਨਾ ਲਾਗ ਸਬੰਧੀ ਉਨ੍ਹਾਂ ਦੇ ਤਜਰਬੇ ਪੁੱਛੇ ਅਤੇ ਸੁਝਾਅ ਲਏ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਰੋਨਾ ਲਾਗ ਦੇ ਇਲਾਜ ’ਚ ਜੁਟੇ ਡਾਕਟਰਾਂ ਦੇ ਇੱਕ ਗਰੁੱਪ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕੀਤੀ। ਇਨ੍ਹਾਂ ਵਿੱਚ ਉੱਤਰ-ਪੂਰਬ ਤੇ ਜੰਮੂ-ਕਸ਼ਮੀਰ ਸਣੇ ਵੱਖ-ਵੱਖ ਖੇਤਰਾਂ ਦੇ ਡਾਕਟਰ ਸ਼ਾਮਲ ਸਨ। ਉਨ੍ਹਾਂ ਨੇ ਖ਼ਤਰਨਾਕ ਕਰੋਨਾ ਲਾਗ ਨਾਲ ਟਾਕਰੇ ਸਬੰਧੀ ਆਪਣੇ ਤਜਰਬੇ ਅਤੇ ਸੁਝਾਅ ਪ੍ਰਧਾਨ ਮੰਤਰੀ ਨਾਲ ਸਾਂਝੇ ਕੀਤੇ। -ਏਜੰਸੀ

LEAVE A REPLY

Please enter your comment!
Please enter your name here