ਜਸਬੀਰ ਸਿੰਘ ਚਾਨਾ

ਫਗਵਾੜਾ, 6 ਮਈ

ਕਾਮੇਡੀ ਕਲਾਕਾਰ ਸੁਗੰਧਾ ਮਿਸ਼ਰਾ ਦੀ ਇਥੇ ਹੋਟਲ ਕਲੱਬ ਕਬਾਨਾ ਵਿਖੇ ਕਰੀਬ 9 ਦਿਨ ਪਹਿਲਾ ਹੋਈ ਸ਼ਾਦੀ ਦੌਰਾਨ ਕਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਉਣ ਕਾਰਨ ਸਦਰ ਪੁਲੀਸ ਨੇ ਸੁਗੰਧਾ ਮਿਸ਼ਰਾ, ਉਸ ਦੇ ਪਤੀ ਤੇ ਹੋਟਲ ਦੇ ਮੈਨੇਜਰ ਖ਼ਿਲਾਫ਼ ਧਾਰਾ 188, 51 ਡਿਜਾਸਟਰ ਮੈਨਜਮੈਂਟ ਐਕਟ 2005 ਤਹਿਤ ਕੇਸ ਦਰਜ ਕੀਤਾ ਹੈ। ਡੀਐੱਸਪੀ ਪਰਮਜੀਤ ਸਿੰਘ ਤੇ ਐੱਸਐੱਚਓ ਸਦਰ ਸੰਜੀਵ ਕੁਮਾਰ ਨੇ ਦੱਸਿਆ ਕਿ 26 ਅਪਰੈਲ ਨੂੰ ਫਗਵਾੜਾ-ਜਲੰਧਰ ਸੜਕ ’ਤੇ ਹੋਟਲ ’ਚ ਕਾਮੇਡੀ ਕਲਾਕਾਰ ਦੀ ਸ਼ਾਦੀ ਹੋਈ ਸੀ, ਜਿਸ ਸਬੰਧੀ ਉਨ੍ਹਾਂ ਕੋਲ ਐੱਸਡੀਐੱਮ ਪਾਸੋਂ ਮਨਜ਼ੂਰੀ ਸੀ ਪਰ ਇਸ ਦੌਰਾਨ ਕਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ। ਇਸ ਬਾਰੇ ਵੀਡੀਓ ਵਾਇਰਲ ਹੋਈ ਸੀ। ਸਬ-ਇੰਸਪੈਕਟਰ ਰਘਬੀਰ ਸਿੰਘ ਦੇ ਬਿਆਨ ’ਤੇ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ ਤੇ ਹੋਟਲ ਦੇ ਮੈਨੇਜਰ ਦੀਪਕ ਵਾਸੀ ਸੰਜੈ ਕਾਲੋਨੀ ਜਲੰਧਰ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਹੈ। ਸੁਗੰਧਾ ਮਿਸ਼ਰਾ ਤੇ ਉਸ ਦੇ ਪਤੀ ਵਾਸੀ ਅੰਧੇਰੀ ਮੁੰਬਈ ਨੂੰ ਇਸ ਸਬੰਧੀ ਜਲਦੀ ਹੀ ਨੋਟਿਸ ਭੇਜੇ ਜਾ ਰਹੇ ਹਨ

LEAVE A REPLY

Please enter your comment!
Please enter your name here