ਕਿਸਾਨਾਂ ਦੀ ਹਮਾਇਤ ’ਚ ਭਲਕ ਦੇ ‘ਮਹਾਰਾਸ਼ਟਰ ਬੰਦ’ ਵਿੱਚ ਸ਼ਾਮਲ ਹੋਵੇਗੀ ਸ਼ਿਵ ਸੈਨਾ: ਰਾਊਤ

4


ਮੁੰਬਈ: ਸ਼ਿਵ ਸੈਨਾ ਦੇ ਰਾਜ ਸਭਾ ਮੈਂਬਰ ਸੰਜੈ ਰਾਊਤ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੀਆਂ ਹੱਤਿਆਵਾਂ ਖ਼ਿਲਾਫ਼ ਰੋਸ ਜਤਾਉਣ ਲਈ 11 ਅਕਤੂਬਰ ਨੂੰ ਦਿੱਤੇ ਮਹਾਰਾਸ਼ਟਰ ਬੰਦ ਦੇ ਸੱਦੇ ਵਿੱਚ ਪੂਰੀ ਤਾਕਤ ਨਾਲ ਸ਼ਾਮਲ ਹੋਵੇਗੀ। ਐੱਨਸੀਪੀ ਦੇ ਤਰਜਮਾਨ ਨਵਾਬ ਮਲਿਕ ਤੇ ਮਹਾਰਾਸ਼ਟਰ ਕਾਂਗਰਸ ਦੇ ਤਰਜਮਾਨ ਸਚਿਨ ਰਾਵਤ ਦੇ ਨਾਲ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਰਾਊਤ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖਿਲਾਫ਼ ਲੋਕਾਂ ਨੂੰ ਜਗਾਉਣ ਲਈ ਇਹ ਜ਼ਰੂਰੀ ਸੀ। ਰਾਊਤ ਨੇ ਆਖਿਆ ਕਿ ਕਿਸਾਨ ਇਸ ਲੜਾਈ ਵਿੱਚ ਇਕੱਲੇ ਨਹੀਂ ਹਨ ਤੇ ਕਿਸਾਨਾਂ ਨਾਲ ਇਕਜੁੱਟਤਾ ਵਿਖਾਉਣ ਦਾ ਅਮਲ ਮਹਾਰਾਸ਼ਟਰ ਤੋਂ ਹੀ ਸ਼ੁਰੂ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਐੱਨਸੀਪੀ ਦੇ ਸ਼ਰਦ ਪਵਾਰ ਤੇ ਕਾਂਗਰਸ ਆਗੂ ਰਾਹੁਲ ਗਾਂਧੀ ਨਾਲ ਵੀ ਵਿਚਾਰ ਚਰਚਾ ਕੀਤੀ ਹੈ। -ਪੀਟੀਆਈ


Leave a Reply