ਸਤਨਾਮ ਸਿੰਘ

ਸ਼ਾਹਬਾਦ ਮਾਰਕੰਡਾ, 21 ਜੁਲਾਈ

ਜਨਨਾਇਕ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਨਿਸ਼ਾਨ ਸਿੰਘ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਅੰਦੋਲਨ ਕਰ ਰਹੇ ਅੰਨਦਾਤਾ ਕਿਸਾਨਾਂ ਨਾਲ ਗੱਲਬਾਤ ਕਰਕੇ ਤਿੰਨ ਖੇਤੀ ਕਾਨੂੰਨਾਂ ਸਬੰਧੀ ਉਪਜੇ ਵਿਵਾਦ ਦਾ ਹੱਲ ਕਰੇ। ਉਨ੍ਹਾਂ ਕਿਹਾ ਕਿ ਕਿਸਾਨ ਦੇਸ਼ ਦੀ ਆਰਥਿਕ ਮਜ਼ਬੂਤੀ ਦਾ ਸਭ ਤੋਂ ਵੱਡਾ ਥੰਮ ਹਨ। ਇਸ ਲਈ ਕਿਸਾਨਾਂ ਤੇ ਸਰਕਾਰ ਵਿਚਾਲੇ 7 ਮਹੀਨੇ ਤੋਂ ਜਾਰੀ ਲੜਾਈ ਦੇਸ਼ ਦੇ ਹਿੱਤ ਲਈ ਚੰਗੀ ਨਹੀਂ। ਉਨ੍ਹਾਂ ਕਿਹਾ ਕਿ ਇਹ ਕੇਂਦਰ ਸਰਕਾਰ ਦਾ ਮਾਮਲਾ ਹੈ, ਇਸ ਲਈ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੀਆਂ ਸ਼ੰਕਾਵਾਂ ਦੂਰ ਕਰ ਕਿਸਾਨ ਅੰਦੋਲਨ ਖਤਮ ਕਰਾਉਣ ਦੀ ਪਹਿਲ ਕਰੇ ਤਾਂ ਜੋ ਕਿਸਾਨ ਆਪਣੇ ਘਰਾਂ ਨੂੰ ਜਾ ਕੇ ਆਪਣੀ ਖੇਤੀ ਸੰਭਾਲਣ। ਉਨ੍ਹਾਂ ਕਿਹਾ ਕਿ ਭਾਜਪਾ ਜਜਪਾ ਗੱਠਜੋੜ ਸਰਕਾਰ ਮਿਲ ਕੇ ਵਿਕਾਸ ਦਾ ਪਹੀਆ ਘੁੰਮਾ ਰਹੀ ਹੈ ਤੇ ਸੂਬੇ ਦੇ 90 ਹਲਕਿਆਂ ਵਿਚ ਬਰਾਬਰ ਵਿਕਾਸ ਹੋ ਰਹੇ ਹਨ। ਇਸ ਮੌਕੇ ਜਜਪਾ ਵਿਧਾਇਕ ਰਾਮ ਕਰਨ ਕਾਲਾ, ਲਾਡਵਾ ਹਲਕਾ ਪ੍ਰਧਾਨ ਜੋਗ ਧਿਆਨ, ਕੁਲਦੀਪ ਸਿੰਘ ਮੁਲਤਾਨੀ, ਸੂਬੇ ਸਿੰਘ ਔਜਲਾ, ਨਰਿੰਦਰ ਘਰਾੜਸੀ, ਜਸਵਿੰਦਰ ਖਹਿਰਾ, ਸਤੀਸ਼ ਧਨੌਰਾ, ਚਰਨਜੀਤ ਕੋਚਰ, ਅਮਨ ਬੜਤੋਲੀ, ਜਗਬੀਰ ਮੋਹੜੀ ਆਦਿ ਤੋਂ ਇਲਾਵਾ ਕਈ ਪਾਰਟੀ ਕਾਰਕੁਨ ਮੌਜੂਦ ਸਨ।

LEAVE A REPLY

Please enter your comment!
Please enter your name here