ਸ੍ਰੀਨਗਰ, 3 ਅਗਸਤ
ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਸੀਮਾ ਸੁੁਰੱਖਿਆ ਬਲ (ਬੀਐੈੱਸਐੱਫ) ਦੇ ਇੱਕ ਜਵਾਨ ਨੇ ਅੱਜ ਆਪਣੀ ਸਰਕਾਰੀ ਰਾਈਫਲ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਬੀਐੱਸਐੱਫ ਜਵਾਨ ਦੀ ਪਛਾਣ 89 ਬਟਾਲੀਅਨ ਦੇ ਐੱਸ.ਡੀ. ਰਾਮ ਕੁਮਾਰ ਵਜੋਂ ਦੱਸੀ ਹੈ ਜੋ ਕਿ ਕੁਪਵਾੜਾ ਜ਼ਿਲ੍ਹੇ ਤੰਗਧਾਰ ਇਲਾਕੇ ’ਚ ਐੱਨਆਈਟੀਆਈ ਬਾਰਡਰ ’ਤੇ ਤਾਇਨਾਤ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਮਾਮਲੇ ’ਚ ਬੀਐੱਨਐੱਸਐੱਸ ਦੀ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ ਅਤੇ ਜਵਾਨ ਵੱਲੋਂ ਇਹ ਕਦਮ ਚੁੱਕਣ ਪਿੱਛੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਬੀਐੱਸਐੱਫ ਨੇ ਵੀ ਆਪਣੇ ਤੌਰ ’ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। -ਆਈਏਐੱਨਐੱਸ