26.7 C
Miami
Monday, October 18, 2021
HomeLanguageਪੰਜਾਬੀਕੁਰੂਕਸ਼ੇਤਰ ਵਿੱਚ ਸ਼ੁਰੂ ਹੋਇਆ ਹਰਿਆਣਾ ਸਾਂਝੀ ਉਤਸਵ

ਕੁਰੂਕਸ਼ੇਤਰ ਵਿੱਚ ਸ਼ੁਰੂ ਹੋਇਆ ਹਰਿਆਣਾ ਸਾਂਝੀ ਉਤਸਵ


ਸਤਨਾਮ ਸਿੰਘ

ਸ਼ਾਹਬਾਦ ਮਾਰਕੰਡਾ, 8 ਅਕਤੂਬਰ

ਹਰਿਆਣਾ ਸਰਕਾਰ ਦੇ ਕਲਾ ਵਿਭਾਗ, ਸੰਸਕ੍ਰਿਤਕ ਕਾਰਜ ਵਿਭਾਗ ਤੇ ਵਿਰਾਸਤ ਹੈਰੀਟੇਜ਼ ਵਿਲੇਜ਼ ਕੁਰੂਕਸ਼ੇਤਰ ਦੇ ਸਾਂਝੇ ਉਦਮ ਨਾਲ ਹਰਿਆਣਾ ਸਾਂਝੀ ਉਤਸਵ ਵਿਰਾਸਤ ਹੈਰੀਟੇਜ਼ ਵਿੱਚ ਸ਼ੁਰੂ ਹੋਇਆ। ਇਸ ਪ੍ਰਤੀਯੋਗਤਾ ਵਿੱਚ ਸੂਬੇ ਭਰ ’ਚ 50 ਤੋਂ ਜ਼ਿਆਦਾ ਟੀਮਾਂ ਨੇ ਭਾਗ ਲਿਆ। ਕਲਾ ਤੇ ਸੰਸਕ੍ਰਿਤਕ ਕਾਰਜ ਵਿਭਾਗ ਦੀ ਹਰਿਆਣਾ ਇੰਚਾਰਜ ਰੇਣੂ ਹੁੱਡਾ ਨੇ ਦੱਸਿਆ ਕਿ ਹਰਿਆਣਾ ਦਾ ਇਹ ਸਾਂਝੀ ਉਤਸਵ 15 ਅਕਤੂਬਰ ਤੱਕ ਚਲੇਗਾ। ਜਿਸ ਵਿੱਚ ਹਰਿਆਣਵੀਂ ਸੰਸਕ੍ਰਿਤੀ ਦੇ ਵੱਖਰੇ-ਵੱਖਰੇ ਰੰਗ ਦੇਖਣ ਨੂੰ ਮਿਲਣਗੇ। ਉਤਸਵ ਵਿੱਚ ਹਰਿਆਣਵੀਂ ਲੋਕ ਨ੍ਰਿਤ, ਰੀਤੀ ਰਿਵਾਜ਼, ਲੋਕ ਪਰੰਪਰਾਵਾਂ ਤੇ ਸੰਪੂਰਨ ਹਰਿਆਣਾ ਦੀ ਸੰਸਕ੍ਰਿਤਕੀ ਦੀ ਝਲਕ ਦੇਖਣ ਨੂੰ ਮਿਲੇਗੀ। ਇਸ ਵਿਰਾਸਤ ਉਤਸਵ ਵਿੱਚ ਕੁਰੂਕਸ਼ੇਤਰ ਤੇ ਆਸ-ਪਾਸ ਦੇ ਪਿੰਡਾਂ ਤੋਂ ਸੁਮਨ, ਰਿਤੂ, ਰਮਨਦੀਪ, ਪਲਕ, ਜੋਤੀ ਆਰੀਆ ਆਦਿ ਨੇ ਹਿੱਸਾ ਲਿਆ। ਅੰਬਾਲਾ ਤੋਂ ਅਨੂੰ, ਫਰੀਦਾਬਾਦ ਤੋਂ ਸੂਰਜ ਦੇਵੀ , ਕੈਥਲ ਤੋਂ ਚੰਦੋ ਦੇਵੀ, ਤੇ ਬਬਲੀ ਨੇ ਹਿੱਸਾ ਲਿਆ। ਉਨਾਂ ਦੱਸਿਆ ਕਿ 9 ਅਕਤੂਬਰ ਨੂੰ ਸ਼ੁਰੂ ਹੋਣ ਵਾਲੇ ਸਮਾਗਮ ਵਿੱਚ ਕਲਾ ਤੇ ਸੰਸਕ੍ਰਿਤਕ ਵਿਭਾਗ ਦੀ ਨਿਦੇਸ਼ਕ ਪ੍ਰਤਿਮਾ ਚੌਧਰੀ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ ਹਰਿਆਣਾ ਭਰ ਤੋਂ ਆਏ ਕਲਾਕਾਰ ਆਪਣੀਆਂ ਸੰਸਕ੍ਰਿਤਕ ਪੇਸ਼ਕਾਰੀਆਂ ਦੇਣਗੇ।


RELATED ARTICLES

Leave a Reply

- Advertisment -

You May Like

%d bloggers like this: