ਦਲਬੀਰ ਸੱਖੋਵਾਲੀਆ 

ਬਟਾਲਾ, 21 ਜੁਲਾਈ

ਸਰਹੱਦੀ ਜ਼ਿਲ੍ਹੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਵਿਚਾਲੇ ‘ਹੋਰਡਿੰਗ ਲੜਾਈ’ ਸ਼ੁਰੂ ਹੋ ਗਈ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਹੋਰਡਿੰਗ ਲੜਾਈ ਵਰਕਰਾਂ ਤੋਂ ਲੈ ਕੇ ਵਿਧਾਇਕਾਂ ਵਿਚਾਲੇ ਦੇਖਣ ਨੂੰ ਮਿਲ ਰਹੀ ਹੈ। ਜ਼ਿਲ੍ਹੇ ਦੇ ਵਿਧਾਇਕ ਅਤੇ ਮੰਤਰੀ  ਆਪੋ-ਆਪਣੇ ਆਗੂ ਦੇ ਵੱਧ ਤੋਂ ਵੱਧ ਹੋਰਡਿੰਗ ਲਗਾ ਰਹੇ ਹਨ। 

ਵਿਧਾਇਕ ਬਲਵਿੰਦਰ ਸਿੰਘ ਲਾਡੀ ਦੇ ਹਲਕੇ ਸ੍ਰੀ ਹਰਿਗੋਬਿੰਦਪੁਰ, ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦੇ ਹਲਕੇ ਕਾਦੀਆਂ ਅਤੇ ਸੰਤੋਖ ਸਿੰਘ ਭਲਾਈਪੁਰ ਦੇ ਹਲਕੇ ਬਾਬਾ ਬਕਾਲਾ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਹੱਕ ’ਚ ਬੋਰਡ ਲਾਏ ਗਏ ਹਨ, ਜਿਨ੍ਹਾਂ ’ਤੇ ‘ਸਾਡਾ ਸਾਂਝਾ ਨਾਅਰਾ, ਕੈਪਟਨ ਦੁਬਾਰਾ’ ਅਤੇ ‘ਕੈਪਟਨ ਫਾਰ 2022’ ਦੇ ਨਾਅਰੇ ਲਿਖੇ ਹੋਏ ਹਨ। ਇਸੇ ਤਰ੍ਹਾਂ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਹਲਕੇ ਫਤਹਿਗੜ੍ਹ ਚੂੜੀਆਂ, ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਹਲਕੇ ਡੇਰਾ ਬਾਬਾ ਨਾਨਕ ਅਤੇ ਪਾਹੜਾ ਦੇ ਹਲਕੇ ਗੁਰਦਾਸਪੁਰ ਵਿੱਚ ਨਵਜੋਤ ਸਿੱਧੂ ਦੇ ਹੱਕ ਵਿੱਚ ਬੋਰਡ ਲੱਗੇ ਹਨ।  ਬਟਾਲਾ ਤੋਂ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ, ਜੋ ਕੈਪਟਨ ਖੇਮੇ ’ਚ ਹਨ, ਨੇ ਨਵੇਂ ਪ੍ਰਧਾਨ ਸਿੱਧੂ ਸਬੰਧੀ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। 

LEAVE A REPLY

Please enter your comment!
Please enter your name here