ਸਰਬਜੀਤ ਸਿੰਘ ਭੰਗੂ

ਪਟਿਆਲਾ, 1 ਮਈ

ਪੰਜਾਬ ਸਰਕਾਰ ਉੱਤੇ ‘ਦਿੱਲੀ ਕਟੜਾ ਐਕਸਪ੍ਰੈੱਸਵੇਅ’ ਲਈ ਘੱਟ ਭਾਅ ’ਤੇ ਜਬਰੀ ਜ਼ਮੀਨਾਂ ਐਕੁਆਇਰ ਕਰਨ ਦੇ ਦੋਸ਼ ਲਾਉਂਦਿਆਂ ਕਿਸਾਨਾਂ ਵੱਲੋਂ ਇਥੇ ਵਾਈਪੀਐੱਸ ਚੌਕ ’ਚ ਅੱਜ 38ਵੇਂ ਦਿਨ ਵੀ ਧਰਨਾ ਜਾਰੀ ਰਿਹਾ। 

ਉਧਰ, ਮੁੱਖ ਮੰਤਰੀ ਨਿਵਾਸ ਦੇ ਘਿਰਾਓ ਮੌਕੇ ਕਿਸਾਨਾਂ ਦੀ 4 ਮਈ ਨੂੰ ਵਿਸ਼ੇਸ਼ ਕਮੇਟੀ ਨਾਲ ਮੀਟਿੰਗ ਮੁਕੱਰਰ  ਹੋਣ ਮਗਰੋਂ  ਚਾਰ ਧਰਨੇ ਤਾਂ ਚੁੱਕ ਲਏ  ਗਏ ਸਨ, ਜਿਨ੍ਹਾਂ ਵਿਚੋਂ ਦੋ ਧਰਨੇ ਅੱਜ ਵੀ ਜਾਰੀ ਰਹੇ। ਇਨ੍ਹਾਂ ’ਚ ਵਾਈਪੀਐੱਸ ਚੌਕ ਅਤੇ ਕੈਪਟਨ ਦੀ ਰਿਹਾਇਸ਼ ਦੇ ਪਿਛਲੇ ਪਾਸੇ ਸੂਲਰ ਰੋਡ ’ਤੇ ਲੱਗਾ ਧਰਨਾ ਸ਼ਾਮਲ ਹੈ। ਕਿਸਾਨਾਂ ਨੇ ਲੰਘੀ ਰਾਤ ਇਥੇ ਹੀ ਟਰਾਲੀਆਂ ਤੇ ਸੜਕਾਂ ਕਿਨਾਰੇ ਬਿਸਤਰ ਲਾ ਕੇ ਬਿਤਾਈ।  ਸ਼ਨਿੱਚਰਵਾਰ ਨੂੰ ਵੀ ਦਿਨ ਭਰ ਕਿਸਾਨ ਇਥੇ ਡਟੇ ਰਹੇ। ਸੂਲਰ ਰੋਡ ਵਾਲੇ ਪਾਸੇ ਲੱਗਾ ਧਰਨਾ ਨਿਊ ਮੋਤੀ ਬਾਗ ਪੈਲੇਸ ਦੇ ਪਿਛਲੇੇ ਗੇਟ ਦੇ ਬਹੁਤ ਨਜ਼ਦੀਕ ਹੈ। ਪੁਲੀਸ ਨੇ ਧਰਨੇ ਵਾਲੀ ਥਾਂ ’ਤੇ ਕੱਲ੍ਹ ਤੋਂ ਹੀ ਮਿੱਟੀ ਦੇ ਭਰੇ ਟਿੱਪਰ ਅਤੇ ਟਰਾਲੀਆਂ ਖੜ੍ਹੇ ਕੀਤੇ ਹੋਏ ਹਨ। ਪੁਲੀਸ ਲਗਾਤਾਰ ਇਸ ਪਾਸੇ ਨਜ਼ਰ ਰੱਖ ਰਹੀ ਹੈ। ਇਸ ਮੌਕੇ ਹਰਮਨਪ੍ਰੀਤ  ਸਿੰਘ ਡਿੱਕੀ ਜੇਜੀ, ਜਗਜੀਤ ਸਿੰਘ ਗਲੌਲੀ, ਰਛਪਾਲ ਘੱਗਾ, ਅਮਨਿੰਦਰ  ਘੱਗਾ  ਸਮੇਤ ਅਜੈਬ ਸਿੰਘ,  ਅਮਰਜੀਤ ਸਿੰਘ, ਸੁਰਜੀਤ ਸਿੰਘ, ਹਰਭਜਨ ਸਿੰਘ, ਗੁਰਦੀਪ ਸਿੰਘ ਅਤੇ ਹੈਪੀ ਸਮੇਤ ਹੋਰ ਕਿਸਾਨ ਮੌਜੂਦ ਹਨ। 

LEAVE A REPLY

Please enter your comment!
Please enter your name here