ਹੈਦਰਾਬਾਦ/ਨਵੀਂ ਦਿੱਲੀ, 11 ਜੂਨ

ਭਾਰਤ ਬਾਇਓਟੈੱਕ ਦੀ ਕੋਵਿਡ-19 ਵੈਕਸੀਨ ਕੋਵੈਕਸੀਨ ਨੂੰ ਝਟਕਾ ਦਿੰਦੇ ਹੋਏ ਯੂਐੱਸ ਦੇ ਖੁਰਾਕ ਅਤੇ ਡਰੱਗ ਰੈਗੂਲੇਟਰ(ਐੱਫਡੀਏ) ਨੇ ਇਸ ਦੇ ਅਮਰੀਕੀ ਭਾਈਵਾਲ ਓਕਿਊਜ਼ੇਨ ਇੰਕ ਨੂੰ ਸਲਾਹ ਦਿੱਤੀ ਹੈ ਕਿ ਉਹ ਭਾਰਤੀ ਟੀਕੇ ਦੀ ਵਰਤੋਂ ਲਈ ਮਨਜ਼ੂਰੀ ਲੈਣ ਲਈ ਹੋਰ ਅੰਕੜਿਆਂ ਨਾਲ ਜੈਵਿਕ ਲਾਇਸੈਂਸ ਐਪਲੀਕੇਸ਼ਨ (ਬੀਐਲਏ) ਨੂੰ ਅਪੀਲ ਕਰੇ। ਅਜਿਹੀ ਸਥਿਤੀ ਵਿੱਚ ਕੋਵੈਕਸੀਨ ਨੂੰ ਅਮਰੀਕਾ ਦੀ ਮਨਜ਼ੂਰੀ ਮਿਲਣ ਲਈ ਕੁਝ ਹੋਰ ਸਮਾਂ ਲੱਗ ਸਕਦਾ ਹੈ। ਇਸ ਦੌਰਾਨ ਨੀਤੀ ਆਯੋਗ ਦੇ ਮੈਂਬਰ (ਸਿਹਤ) ਵੀ.ਕੇ.ਪੌਲ ਨੇ ਕਿਹਾ, ‘‘ਹਰੇਕ ਮੁਲਕ ਦਾ ਆਪਣਾ ਰੈਗੂਲੇਟਰੀ ਪ੍ਰਬੰਧ ਹੁੰਦਾ ਹੈ ਤੇ ਅਸੀਂ ਆਸ ਕਰਦੇ ਹਾਂ

ਵੈਕਸੀਨ ਨਿਰਮਾਤਾ ਕੰਪਨੀ ਅਮਰੀਕੀ ਰੈਗੂਲੇਟਰ ਵੱਲੋਂ ਲੋੜੀਂਦੀਆਂ ਸ਼ਰਤਾਂ ਨੂੰ ਪੂਰਾ ਕਰਨ ਦੇ ਸਮਰੱਥ ਹੋਵੇਗੀ। ਉਂਜ ਇਕ ਗੱਲ ਸਾਫ਼ ਹੈ ਕਿ ਇਸ (ਫੈਸਲੇ) ਨਾਲ ਸਾਡਾ ਟੀਕਾਕਰਨ ਪ੍ਰੋਗਰਾਮ ਅਸਰਅੰਦਾਜ਼ ਨਹੀਂ ਹੋਵੇਗਾ।’ ਪੌਲ ਨੇ ਕਿਹਾ ਕਿ ਭਾਰਤ ਦਾ ਰੈਗੂਲੇਟਰੀ ਪ੍ਰਬੰਧ ਵੀ ਇਸੇ ਤਰੀਕੇ ਨਾਲ ਫੈਸਲੇ ਲੈਂਦਾ ਹੈ।’’ ਉਨ੍ਹਾਂ ਕਿਹਾ ਕਿ ਕੋਵੈਕਸੀਨ ਦੇ ਤੀਜੇ ਗੇੜ ਦੇ ਨਤੀਜਿਆਂ ਨੂੰ ਅਗਲੇ 7 ਤੋਂ 8 ਦਿਨਾਂ ਵਿੱਚ ਪ੍ਰਕਾਸ਼ਿਤ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਡੇਟਾ ਭਾਰਤੀ ਡਰੱਗ ਰੈਗੂਲੇਟਰ ਨਾਲ ਸਾਂਝੇ ਕੀਤੇ ਡੇਟਾ ਨਾਲੋਂ ਵੱਖਰਾ ਹੈ। -ਪੀਟੀਆਈ

LEAVE A REPLY

Please enter your comment!
Please enter your name here