ਨਵੀਂ ਦਿੱਲੀ, 22 ਅਪਰੈਲ

ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਅੱਜ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਖ਼ਿਲਾਫ਼ ਰਾਇਲ ਚੈਲੰਜਰ ਬੰਗਲੂਰੂ (ਆਰਸੀਬੀ) ਦੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਮੈਚ ਦੌਰਾਨ ਅੰਪਾਇਰ ਦੇ ਫ਼ੈਸਲੇ ’ਤੇ ਅਸਹਿਮਤੀ ਜਤਾਉਣ ਲਈ ਉਸ ਦੀ ਮੈਚ ਫੀਸ ਦਾ 50 ਫ਼ੀਸਦੀ ਜੁਰਮਾਨਾ ਲਗਾਇਆ ਗਿਆ। ਅੰਪਾਇਰ ਵੱਲੋਂ ਜਦੋਂ ਕੋਹਲੀ ਨੂੰ ਆਊਟ ਕਰਾਰ ਦਿੱਤਾ ਗਿਆ ਤਾਂ ਕੋਹਲੀ ਇਸ ਫ਼ੈਸਲੇ ਨਾਲ ਸਹਿਮਤ ਨਹੀਂ ਦਿਖੇ ਅਤੇ ਉਸ ਨੇ ਗੁੱਸੇ ਭਰੇ ਲਹਿਜ਼ੇ ਨਾਲ ਮੈਦਾਨੀ ਅੰਪਾਇਰ ਨਾਲ ਗੱਲ ਕੀਤੀ ਸੀ। -ਪੀਟੀਆਈ

LEAVE A REPLY

Please enter your comment!
Please enter your name here