ਕੌਮੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਅੱਜ ਤੋਂ

0


ਬੇਲਾਰੀ: ਪੰਜ ਵਾਰ ਦੇ ਏਸ਼ੀਅਨ ਚੈਂਪੀਅਨ ਸ਼ਿਵ ਥਾਪਾ ਤੇ ਸਾਬਕਾ ਤਗ਼ਮਾ ਜੇਤੂ ਗੌਰਵ ਬਿਧੂਰੀ ਵਿਸ਼ਵ ਚੈਂਪੀਅਨਸ਼ਿਪ ਵਿਚ ਥਾਂ ਬਣਾਉਣ ਦੇ ਇਰਾਦੇ ਨਾਲ ਭਲਕੇ ਪੁਰਸ਼ਾਂ ਦੀ ਕੌਮੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਉਤਰਨਗੇ। ਮੁਕਾਬਲੇ ਵਿਚ ਸੋਨਾ ਜਿੱਤਣ ਵਾਲਿਆਂ ਨੂੰ ਵਿਸ਼ਵ ਪੱਧਰ ਦੇ ਮੁਕਾਬਲੇ ਵਿਚ ਸਿੱਧਾ ਦਾਖਲਾ ਮਿਲੇਗਾ ਜਦਕਿ ਚਾਂਦੀ ਦਾ ਤਗਮਾ ਜਿੱਤਣ ਵਾਲਿਆਂ ਨੂੰ ਕੌਮੀ ਕੈਂਪ ਵਿਚ ਥਾਂ ਮਿਲੇਗੀ। ਉਲੰਪਿਕ ਖੇਡਣ ਵਾਲੇ ਪੰਜ ਮੁੱਕੇਬਾਜ਼ਾਂ ਨੇ ਇਸ ਮੁਕਾਬਲੇ ਵਿਚ ਹਿੱਸਾ ਨਾ ਲੈਣ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਉਹ ਲੋੜੀਂਦਾ ਅਭਿਆਸ ਨਹੀਂ ਕਰ ਸਕੇ ਹਨ। ਥਾਪਾ 63.5 ਕਿਲੋ ਵਰਗ ਤੇ ਬਿਧੂਰੀ 57 ਕਿਲੋ ਵਰਗ ਵਿਚ ਹਿੱਸਾ ਲੈਣਗੇ। ਮੁਕਾਬਲੇ ਵਿਚ ਹੈੱਡ ਗਾਰਡ ਵਰਤੇ ਜਾਣਗੇ। ਸੰਸਾਰ ਚੈਂਪੀਅਨਸ਼ਿਪ 26 ਅਕਤੂਬਰ ਤੋਂ ਹੋਵੇਗੀ ਤੇ ਉਲੰਪਿਕ ਤੋਂ ਬਾਅਦ ਇਹ ਪਹਿਲਾ ਵੱਡਾ ਮੁਕਾਬਲਾ ਹੋਵੇਗਾ। -ਪੀਟੀਆਈ  


Leave a Reply