ਮਹਾਂਵੀਰ ਮਿੱਤਲ

ਜੀਂਦ/ ਉਚਾਨਾ, 19 ਜੁਲਾਈ

ਇੱਥੇ ਅੱਜ ਭਾਰੀ ਮੀਂਹ ਪੈਣ ਦੌਰਾਨ ਖਟਕੜ ਟੌਲ ਉੱਤੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਰਿਹਾ। ਕਿਸਾਨਾਂ ਨੇ ਕੇਂਦਰ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਅਪਣਾ ਰੋਸ ਪ੍ਰਗਟਾਇਆ। ਧਰਨੇ ਦੀ ਪ੍ਰਧਾਨਗੀ ਪ੍ਰਿਥੀ ਸਿੰਘ ਬੇਲਰਖਾਂ ਨੇ ਕੀਤੀ। ਜਦੋਂਕਿ ਸੰਕੇਤਿਕ ਭੁੱਖ ਹੜਤਾਲ ਉੱਤੇ ਸੁਮਿੱਤਰਾ ਦੇਵੀ ਮੋਹਨ ਛਾਪਰਾ, ਬਿਮਲਾ ਦੇਵੀ, ਬੀਰਮਤੀ, ਧੰਨੋ ਅਤੇ ਰਾਮਰਤੀ ਬੈਠੀਆਂ। ਮੰਚ ਦਾ ਸੰਚਾਲਨ ਕਰਦੇ ਹੋਏ ਪ੍ਰਿਥੀ ਸਿੰਘ ਨੇ ਕਿਹਾ ਕਿ ਇੱਥੇ ਸਰਬਸੰਮਤੀ ਨਾਲ ਲਏ ਗਏ ਫੈਸਲੇ ਅਨੁਸਾਰ ਕਿਸਾਨਾਂ ਦੇ ਮੰਚ ਉੱਤੇ ਕਿਸੇ ਵੀ ਰਾਜਸੀ ਦਲ ਦੇ ਨੇਤਾ ਨੂੰ ਬੋਲਣ ਨਹੀਂ ਦਿੱਤਾ ਜਾਵੇਗਾ ਅਤੇ ਮੰਚ ਸਿਰਫ ਕਿਸਾਨਾਂ ਲਈ ਹੀ ਹੈ। ਕਿਸਾਨ ਨੇਤਾਵਾਂ ਨੇ ਕਿਹਾ ਕਿ ਭਾਜਪਾ, ਜਵਾਨਾਂ ਅਤੇ ਕਿਸਾਨਾਂ ਨੂੰ ਆਪਸ ਵਿੱਚ ਲੜਾਉਣਾ ਚਾਹੁੰਦੀ ਹੈ। ਕਿਸਾਨ ਅੰਦੋਲਨ ਦੇ ਚਲਦੇ ਜਦੋਂ ਕਿਸਾਨ ਸੰਗਠਨ, ਖਾਪਾਂ ਅਤੇ ਪੰਚਾਇਤਾਂ ਫੈਸਲਾ ਕਰ ਚੁੱਕੀਆਂ ਹਨ ਕਿ ਕੋਈ ਵੀ ਸਰਕਾਰੀ ਪਾਰਟੀ ਦੇ ਪ੍ਰੋਗਰਾਮ ਵਿੱਚ ਭਾਜਪਾ/ਜਜਪਾ ਦੇ ਨੇਤਾ ਆਏ ਤਾਂ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ। ਇਸ ਦੇ ਬਾਵਜੂਦ ਵੀ ਭਾਜਪਾ ਨੇਤਾ ਜਾਣ ਬੁੱਝ ਕੇ ਪ੍ਰੋਗਰਾਮ ਕਰ ਰਹੇ ਹਨ ਤਾਂ ਕਿ ਕਿਸਾਨ ਅਤੇ ਜਵਾਨ ਆਪਸ ਵਿੱਚ ਭਿੜਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨ ਅੰਦੋਲਨ ਚੱਲੇਗਾ, ਉਦੋਂ ਤੱਕ ਕਿਸਾਨ ਭਾਜਪਾ ਜਜਪਾ ਦੇ ਨੇਤਾਵਾਂ ਦਾ ਵਿਰੋਧ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਨਾਮ ਉੱਤੇ ਭਾਜਪਾ, ਜਜਪਾ ਕੇਵਲ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ, ਜਜਪਾ ਕਿਸਾਨਾਂ ਦੀ ਹਿਤੈਸ਼ੀ ਹੈ ਤਾਂ ਤੁਰੰਤ ਖੇਤੀ ਦੇ ਤਿੰਨੇ ਕਾਨੂੰਨ ਰੱਦ ਕਰਕੇ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰੇ। ਇਸ ਮੌਕੇ ਸੂਬੇਦਾਰ ਬਲਵੀਰ ਬੜੋਦਾ, ਮਹੀਂਪਾਲ, ਮਹਿੰਦਰ ਰਿਢਾਲ, ਸਮੁੰਦਰ ਫੋਰ, ਵਿਜਿੰਦਰ ਸੰਧੂ, ਕਮਲਾ, ਸ਼ੀਲਾ, ਅਨੀਤਾ ਹਾਜ਼ਰ ਸਨ।

LEAVE A REPLY

Please enter your comment!
Please enter your name here