ਭੁੱਚੋ ਮੰਡੀ: ਗੁਰਲਾਲ ਸਿੰਘ ਨੇ ਏਏਈ ਤੋਂ ਪਦਉੱਨਤ ਹੋ ਕੇ ਸਬ ਡਿਵੀਜ਼ਨ ਭੁੱਚੋ ਕਲਾਂ ਦੇ ਐੱਸਡੀਓ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਖੁਸ਼ੀ ਵਿੱਚ ਸਟਾਫ ਨੇ ਕੇਕ ਕੱਟ ਕੇ ਨਵੇਂ ਐੱਸਡੀਓ ਗੁਰਲਾਲ ਸਿੰਘ ਦਾ ਮੂੰਹ ਮਿੱਠਾ ਕਰਵਾਇਆ। ਬਿਜਲੀ ਮੁਲਾਜ਼ਮ ਦੀਪ ਚੰਦ ਅਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਨਵਨਿਯੁਕਤ ਐਸਡੀਓ ਗੁਰਲਾਲ ਸਿੰਘ ਪਹਿਲਾਂ ਇਸੇ ਸਬ ਡਿਵੀਜ਼ਨ ਵਿੱਚ ਬਤੌਰ ਜੇਈ 25 ਸਾਲ ਸੇਵਾ ਨਿਭਾ ਚੁੱਕੇ ਹਨ। ਇਸ ਕਰਕੇ ਉਨ੍ਹਾਂ ਦਾ ਸਟਾਫ ਨਾਲ ਪਹਿਲਾਂ ਹੀ ਕਾਫੀ ਵਧੀਆ ਤਾਲਮੇਲ ਹੈ, ਜਿਸ ਸਦਕਾ ਉਹ ਲੋਕਾਂ ਨੂੰ ਵਧੀਆ ਸੇਵਾਵਾਂ ਦੇਣਗੇ। -ਪੱਤਰ ਪ੍ਰੇਰਕ