26.7 C
Miami
Monday, October 18, 2021
HomeLanguageਪੰਜਾਬੀਗੋਲਫ਼: ਸ਼ੁਭੰਕਰ ਤੀਜੇ ਸਥਾਨ ’ਤੇ, ਰਾਫਾ ਨੇ ਖ਼ਿਤਾਬ ਜਿੱਤਿਆ

ਗੋਲਫ਼: ਸ਼ੁਭੰਕਰ ਤੀਜੇ ਸਥਾਨ ’ਤੇ, ਰਾਫਾ ਨੇ ਖ਼ਿਤਾਬ ਜਿੱਤਿਆ

ਮੈਡਰਿਡ: ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਆਖ਼ਰੀ ਗੇੜ ਵਿੱਚ ਪੰਜ ਅੰਡਰ-66 ਦੇ ਸਕੋਰ ਨਾਲ ਇੱਥੇ ਏਸੀਸੀਆਈਓਐੱਨਏ ਓਪਨ ਡਿ ਐਸਪਾਨਾ ਟੂਰਨਾਮੈਂਟ ਵਿੱਚ ਸੰਯੁਕਤ ਤੀਜੇ ਸਥਾਨ ’ਤੇ ਰਿਹਾ, ਜੋ ਇਸ ਸਾਲ ਦਾ ਉਨ੍ਹਾਂ ਦਾ ਸਰਬੋਤਮ ਪ੍ਰਦਰਸ਼ਨ ਹੈ। ਇਸ ਪ੍ਰਦਰਸ਼ਨ ਦੀ ਬਦੌਲਤ ਸ਼ੁਭੰਕਰ ਰੇਸ ਟੂ ਦੁਬਈ ਸੂਚੀ ਵਿੱਚ ਸਿਖਰਲੇ 60 ਖਿਡਾਰੀਆਂ ਵਿੱਚ ਸ਼ਾਮਲ ਹੋ ਗਿਆ। ਸ਼ੁਭੰਕਰ ਨੇ 67, 64, 70 ਅਤੇ 66 ਦੇ ਸਕੋਰ ਨਾਲ ਕੁੱਲ 17 ਅੰਡਰ ਦਾ ਸਕੋਰ ਬਣਾਇਆ। ਸਪੇਨ ਦੇ ਰਾਫਾ ਕਾਬਰੇਰਾ ਬੇਲੋ ਨੇ ਆਪਣੇ ਹਮਵਤਨ ਐਡਰੀ ਆਰਨਾਸ ਨੂੰ ਪਛਾੜ ਕੇ ਯੂਰੋਪੀ ਟੂਰ ਖ਼ਿਤਾਬ ਜਿੱਤਿਆ। ਉਧਰ, ਲਾਸ ਵੇਗਾਸ ਵਿੱਚ ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਬਰਕਰਾਰ ਰੱਖਣ ਵਿੱਚ ਨਾਕਾਮ ਰਿਹਾ ਅਤੇ ਅਖ਼ੀਰ ਵਿੱਚ ਉਸ ਨੂੰ ਪੀਜੀੲੇ ਟੂਰ ਦੇ ਸ੍ਰੀਨਰਸ ਚਿਲਡਰਨਜ਼ ਓਪਨ ਸੰਯੁਕਤ 64ਵੇਂ ਸਥਾਨ ’ਤੇ ਰਹਿ ਕੇ ਸਬਰ ਕਰਨਾ ਪਿਆ। -ਪੀਟੀਆਈ

RELATED ARTICLES

Leave a Reply

- Advertisment -

You May Like

%d bloggers like this: