ਟੋਕੀਓ, 20 ਜੁਲਾਈ

ਚੈੱਕ ਗਣਰਾਜ ਦਾ ਬੀਚ ਵਾਲੀਬਾਲ ਕੋਚ ਸਾਈਮਨ ਨਾਸ਼ ਅੱਜ ਕਰੋਨਾ ਦੀ ਲਾਗ ਲਈ ਪਾਜ਼ੇਟਿਵ ਨਿਕਲ ਆਇਆ ਹੈ। ਉਹ ਓਲੰਪਿਕ ਖੇਡ ਪਿੰਡ ਵਿੱਚ ਵਾਇਰਸ ਦੀ ਮਾਰ ਹੇਠ ਆਉਣ ਵਾਲਾ ਪੰਜਵਾਂ ਵਿਅਕਤੀ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਖੇਡ ਪਿੰਡ ਵਿੱਚ ਚੈੱਕ ਗਣਰਾਜ ਦੇ ਹੀ ਪੁਰਸ਼ ਬੀਚ ਵਾਲੀਬਾਲ ਟੀਮ ਦੇ ਖਿਡਾਰੀ ਓਂਦਰੇਜ ਪੇਰੁਸਿਚ ਨੂੰ ਕੋਵਿਡ-19 ਦੀ ਲਾਗ ਚਿੰਬੜਨ ਦੀ ਪੁਸ਼ਟੀ ਹੋਈ ਸੀ। ਟੋਕੀਓ ਖੇਡਾਂ ਦੀ ਪ੍ਰਬੰਧਕ ਕਮੇਟੀ ਨੇ ਅੱਜ ਕੀਤੇ ਨਿਯਮਤ ਅਪਡੇਟ ਵਿਚ ਕਰੋਨਾ ਦੇ ਨੌਂ ਨਵੇਂ ਕੇਸਾਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿੱਚ ਇਕ ਵਾਲੰਟੀਅਰ ਨੂੰ ਕੋਵਿਡ-19 ਦੀ ਲਾਗ ਚਿੰਬੜਨ ਦਾ ਪਹਿਲਾ ਕੇਸ ਵੀ ਸ਼ਾਮਲ ਹੈ। ਰੋਜ਼ਾਨਾ ਨਵਿਆਈ ਜਾਂਦੀ ਸੂਚੀ ਮੁਤਾਬਕ ਖੇਡਾਂ ਨਾਲ ਜੁੜੇ ਕੋਵਿਡ ਕੇਸਾਂ ਦੀ ਗਿਣਤੀ ਵਧ ਕੇ 67 ਹੋ ਗਈ ਹੈ।  -ਪੀਟੀਆਈ

LEAVE A REPLY

Please enter your comment!
Please enter your name here