ਨਵੀਂ ਦਿੱਲੀ, 7 ਜੂਨ

ਐਂਟੀਗੁਆ ਤੇ ਬਾਰਬੂਡਾ ਦੀ ਰੋਇਲ ਪੁਲੀਸ ਫੋਰਸ ਨੇ ਭਗੌੜਾ ਵਪਾਰੀ ਮੇਹੁਲ ਚੋਕਸੀ ਨੂੰ ਅਗਵਾ ਕਰਨ ਦੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ। ਪ੍ਰਧਾਨ ਮੰਤਰੀ ਗੈਸਟਨ ਬਰਾਊਨ ਨੇ ਦੱਸਿਆ ਕਿ ਚੋਕਸੀ ਆਪਣੀ ਮਿੱਤਰ ਨਾਲ ਡੌਮਿਨਿਕਾ ਗਿਆ ਸੀ ਪਰ ਉਸ ਦੇ ਵਕੀਲਾਂ ਨੇ ਅਦਾਲਤ ਨੂੰ ਸ਼ਿਕਾਇਤ ਕੀਤੀ ਹੈ ਕਿ ਉਸ ਨੂੰ ਡੌਮਿਨਿਕਾ ਲਿਜਾ ਕੇ ਅਗਵਾ ਕਰ ਲਿਆ ਗਿਆ ਜਿਸ ਕਾਰਨ ਪੁਲੀਸ ਵਲੋਂ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਚੋਕਸੀ ਦੇ ਵਕੀਲਾਂ ਨੇ ਕਈ ਜਣਿਆਂ ਦੇ ਨਾਂ ਵੀ ਪੁਲੀਸ ਨੂੰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜੇ ਇਸ ਵਿਚ ਸਚਾਈ ਹੈ ਤਾਂ ਇਹ ਗੰਭੀਰ ਮਾਮਲਾ ਹੈ। ਦੱਸਣਯੋਗ ਹੈ ਕਿ ਚੋਕਸੀ ਤੇ ਨੀਰਵ ਮੋਦੀ ਪੰਜਾਬ ਨੈਸ਼ਨਲ ਬੈਂਕ ਦੇ 13,500 ਕਰੋੜ ਲੋਨ ਘੁਟਾਲੇ ਵਿਚ ਲੋੜੀਂਦੇ ਹਨ। -ਪੀਟੀਆਈ

LEAVE A REPLY

Please enter your comment!
Please enter your name here