ਪ੍ਰਭੂ ਦਿਆਲ
ਸਿਰਸਾ, 2 ਸਤੰਬਰ
ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਨਨਾਇਕ ਜਨਤਾ ਪਾਰਟੀ (ਜਜਪਾ) ਦੀ ਅੱਜ ਬਰਨਾਲਾ ਰੋਡ ’ਤੇ ਸਥਿਤ ਇੱਕ ਹੋਟਲ ਵਿੱਚ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਤੇ ਸਲਾਹਕਾਰ ਕਮੇਟੀ ਦੀ ਸਾਂਝੀ ਮੀਟਿੰਗ ਹੋਈ। ਇਸ ਦੌਰਾਨ ਜੇਜੇਪੀ ਦੇ ਚੋਣ ਮੈਨੀਫੈਸਟੋ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਦੌਰਾਨ ਕਿਸਾਨ ਕਰਜ਼ਾ ਮੁਆਫ਼ੀ ਸਕੀਮ ਨੂੰ ਲਾਗੂ ਕਰਨ ’ਤੇ ਸਹਿਮਤੀ ਬਣੀ। ਦੁਸ਼ਿਅੰਤ ਚੌਟਾਲਾ ਨੇ ਕਿਹਾ ਕਿ ਉਹ 5 ਸਤੰਬਰ ਨੂੰ ਉਚਾਣਾ ਹਲਕੇ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ। ਉਨ੍ਹਾਂ ਨਾਅਰਾ ਦਿੱਤਾ ‘ਜਿਹੜਾ ਉਚਾਣਾ ਜਿੱਤੇਗਾ, ਉਹ ਹਰਿਆਣਾ ਜਿੱਤੇਗਾ’। ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੁਸ਼ਯੰਤ ਚੌਟਾਲਾ ਨੇ ਭਾਜਪਾ ਨੂੰ ਘੇਰਦਿਆਂ ਕਿਹਾ ਕਿ ਉਨ੍ਹਾਂ ਕੋਲ ਆਪਣੇ ਉਮੀਦਵਾਰ ਨਹੀਂ ਹਨ।

The put up ਜਜਪਾ ਦੀ ਕਿਸਾਨਾਂ ਦੀ ਕਰਜ਼-ਮੁਆਫ਼ੀ ’ਤੇ ਬਣੀ ਸਹਿਮਤੀ appeared first on Punjabi Tribune.

LEAVE A REPLY

Please enter your comment!
Please enter your name here