ਤਿਰੂਵਨੰਤਪੁਰਮ, 27 ਫਰਵਰੀ

ਚੀਫ ਆਫ ਨੇਵੀ ਸਟਾਫ ਐਡਮਿਰਲ ਆਰ. ਹਰੀ ਕੁਮਾਰ ਨੇ ਅੱਜ ਕਿਹਾ ਕਿ ਬਸਤੀਵਾਦੀ ਕਾਲ ਦੀਆਂ ਸਾਰੀਆਂ ਚੀਜ਼ਾਂ ਨੂੰ ਤਿਆਗਦਿਆਂ ਭਾਰਤੀ ਜਲ ਸੈਨਾ ਵੱਡੀ ਤਬਦੀਲੀ ਦੇ ਦੌਰ ਵਿਚੋਂ ਗੁਜ਼ਰ ਰਹੀ ਅਤੇ 2047 ਤੱਕ ਇਹ ਪੂਰੀ ਤਰ੍ਹਾਂ ‘ਆਤਮਨਿਰਭਰ’ ਹੋਵੇਗੀ। ਜਲ ਸੈਨਾ ਦੇ ਸਾਬਕਾ ਸੈਨਿਕਾਂ ਨਾਲ ਗੱਲਬਾਤ ਮਗਰੋਂ ਮੀਡੀਆ ਨੂੰ ਸੰਬੋਧਨ ਕਰਦਿਆਂ ਹਰੀ ਕੁਮਾਰ ਨੇ ਕਿਹਾ ਕਿ ਜਲ ਸੈਨਾ ਵੱਡੀਆਂ ਪ੍ਰਾਪਤੀਆਂ ਕਰ ਰਹੀ ਹੈ ਅਤੇ 33 ਪਣਡੁੱਬੀਆਂ ਤੇ 63 ਬੇੜਿਆਂ ਦਾ ਖ਼ੁਦ ਨਿਰਮਾਣ ਕਰ ਸਕਦੀ ਹੈ।’’ ਜਲ ਸੈਨਾ ਮੁਖੀ ਨੇ ਕਿਹਾ, ‘‘ਸਾਡਾ ਟੀਚਾ 2047 ਤੱਕ ‘ਆਤਮਨਿਰਭਰ’ ਬਣਨਾ ਹੈ ਅਤੇ ਉਦੋਂ ਤੱਕ ਪਣਡੁੁੁੱਬੀਆਂ, ਜਹਾਜ਼ ਅਤੇ ਹਥਿਆਰ ਭਾਰਤ ਵਿੱਚ ਬਣਾਏ ਜਾਣਗੇੇ।’’ ਉਨ੍ਹਾਂ ਦੱਸਿਆ ਕਿ ਉਦਯੋਗ ਨੂੰ 75 ਚੁਣੌਤੀਆਂ ਦਿੱਤੀਆਂ ਗਈਆਂ ਸਨ ਅਤੇ ਇੰਡਸਟਰੀ ਤੋਂ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ। ਉਨ੍ਹਾਂ ਮੁਤਾਬਕ ਜਲ ਸੈਨਾ ’ਚ ਸ਼ਾਮਲ ਹੋਣ ਵਾਲੇ ਅਗਨੀਵੀਰ ਬਹੁਤ ਜ਼ਿਆਦਾ ਤਕਨੀਕ ਪ੍ਰੇਮੀ ਹਨ ਤੇ ਨਵੀਂਆਂ ਤਕਨੀਕੀ ਚੁਣੌਤੀਆਂ ਦਾ ਚੰਗੀ ਤਰ੍ਹਾਂ ਜਵਾਬ ਦਿੰਦੇ ਹਨ ਤੇ ਬਦਲਦੀਆਂ ਚੁਣੌਤੀਆਂ ਅਨੁਸਾਰ ਖ਼ੁਦ ਨੂੰ ਢਾਲ ਲੈਂਦੇ ਹਨ। -ਪੀਟੀਆਈ

ਫੌਜ ਮੁਖੀ ਪਾਂਡੇ ਵੱਲੋਂ ਫਰਾਂਸੀਸੀ ਹਮਰੁਤਬਾ ਨਾਲ ਗੱਲਬਾਤ

ਨਵੀਂ ਦਿੱਲੀ: ਫੌਜ ਮੁਖੀ ਜਨਰਲ ਮਨੋਜ ਪਾਂਡੇ ਨੇ ਅੱਜ ਇੱਥੇ ਆਪਣੇ ਫਰਾਂਸੀਸੀ ਹਮਰੁਤਬਾ ਜਨਰਲ ਪੀਅਰੇ ਸ਼ਿੱਲ ਨਾਲ ‘ਉਸਾਰੂ’ ਗੱਲਬਾਤ ਕੀਤੀ ਜਿਹੜੀ ਦੋਵਾਂ ਸੈਨਾਵਾਂ ਵਿਚਾਲੇ ਸਹਿਯੋਗ ਨੂੰ ਮਜ਼ਬੂਤ ਬਣਾਉਣ ਦੇ ਤਰੀਕਿਆਂ ’ਤੇ ਕੇਂਦਰਤ ਰਹੀ। ਫਰਾਂਸੀਸੀ ਫੌਜ ਮੁਖੀ ਜਨਰਲ ਸ਼ਿੱਲ ਅੱਜ ਤੋਂ 29 ਫਰਵਰੀ ਤੱਕ ਤਿੰਨ ਰੋਜ਼ਾ ਭਾਰਤ ਦੌਰੇ ’ਤੇ ਹਨ। ਫੌਜ ਦੇ ਇੱਕ ਬਿਆਨ ਮੁਤਾਬਕ, ‘‘ਜਨਰਲ ਪੀਅਰੇ ਦਾ ਦੌਰਾ ਭਾਰਤ ਅਤੇ ਫਰਾਂਸ ਦੀ ਰੱਖਿਆ, ਸੁਰੱਖਿਆ ਅਤੇ ਤਕਨੀਕ ’ਚ ਆਪਣੇ ਰਣਨੀਤਕ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਸਾਂਝੀ ਵਚਨਬੱਧਤਾ ਨੂੰ ਉਭਾਰਦਾ ਹੈ।’’ -ਪੀਟੀਆਈ

LEAVE A REPLY

Please enter your comment!
Please enter your name here