ਪੱਤਰ ਪ੍ਰੇਰਕ

ਕੁਰਾਲੀ, 14 ਮਈ

ਨੇੜਲੇ ਪਿੰਡ ਅੱਲਾਪੁਰ ਵਿੱਚ ਇੱਕ ਪਸ਼ੂਪਾਲਕ ਦੀਆਂ 17 ਬੱਕਰੀਆਂ ਦੀ ਜ਼ਹਿਰੀਲਾ ਚਾਰਾ ਚੁਗਣ ਕਾਰਨ ਮੌਤ ਹੋ ਗਈ। ਪਰਿਵਾਰ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਅੱਲਾਪੁਰ ਨਿਵਾਸੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੀਆਂ ਬੱਕਰੀਆਂ ਚਾਰ ਰਿਹਾ ਸੀ ਕਿ ਅਚਾਨਕ ਹੀ ਉਸ ਦੀਆਂ ਬੱਕਰੀਆਂ ਤੜਫ਼ ਤੜਫ਼ ਕੇ ਡਿੱਗਣ ਲੱਗ ਪਈਆਂ। ਇੰਦਰਜੀਤ ਸਿੰਘ ਨੇ ਦੱਸਿਆ ਕਿ ਉਸ ਦੀਆਂ ਕਰੀਬ 25 ਬੱਕਰੀਆਂ ਦੀ ਹਾਲਤ ਨੂੰ ਦੇਖਦਿਆਂ ਤੁਰੰਤ ਡਾਕਟਰਾਂ ਨੂੰ ਸੱਦਿਆ ਗਿਆ ਪਰ ਫਿਰ ਵੀ 16 ਬੱਕਰੀਆਂ ਦੀ ਮੌਤ ਹੋ ਗਈ ਜਦਕਿ 4-5 ਬੱਕਰੀਆਂ ਨੂੰ ਡਾਕਟਰਾਂ ਵੱਲੋਂ ਬਚਾਅ ਲਿਆ ਗਿਆ। ਇੰਦਰਜੀਤ ਸਿੰਘ ਨੇ ਖਦਸ਼ਾ ਪ੍ਰਗਟ ਕੀਤਾ ਕਿ ਬੱਕਰੀਆਂ ਨੇ ਉਹ ਚਾਰਾ ਖਾ ਲਿਆ ਜਿਸ ਤਾਜ਼ੀ ਹੀ ਦਵਾਈ ਛਿੜਕੀ ਹੋਈ ਸੀ। ਉਸ ਨੇ ਕਿਹਾ ਕਿ ਕਰੀਬ ਘੰਟੇ ਵਿੱਚ ਹੀ ਬੱਕਰੀਆਂ ਦੀ ਮੌਤ ਹੋ ਗਈ। ਉਸ ਨੇ ਕਿਹਾ ਕਿ ਇਸ ਨਾਲ ਉਸ ਦਾ ਲੱਖਾਂ ਦਾ ਨੁਕਸਾਨ ਹੋ ਗਿਆ। ਘਟਨਾ ਸਬੰਧੀ ਸੂਚਨਾ ਮਿਲਣ ’ਤੇ ਜ਼ਿਲ੍ਹਾ ਕਾਂਗਰਸ ਤੇ ਸਥਾਨਕ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ,ਕੌਂਸਲਰ ਰਮਾਕਾਂਤ ਕਾਲੀਆ ਤੇ ਹੋਰ ਆਗੂ ਮੌਕੇ ’ਤੇ ਪੁੱਜੇ ਅਤੇ ਪੀੜਤ ਪਰਿਵਾਰ ਨਾਲ ਗੱਲਬਾਤ ਕੀਤੀ। ਇਸ ਦੌਰਾਨ ਜੀਤੀ ਪਡਿਆਲਾ ਨੇ 25 ਹਜ਼ਾਰ ਦੀ ਮਾਇਕ ਮਦਦ ਵੀ ਪੀੜਤ ਪਰਿਵਾਰ ਨੂੰ ਦਿੱਤੀ।

LEAVE A REPLY

Please enter your comment!
Please enter your name here