ਵਾਸ਼ਿੰਗਟਨ, 11 ਜੂਨ

ਅਮਰੀਕੀ ਸੈਨੇਟ ਨੇ ਪਾਕਿਸਤਾਨ ਮੂਲ ਦੇ ਜ਼ਾਹਿਦ ਕੁਰੈਸ਼ੀ ਦੇ ਨਾਮ ਨੂੰ ਨਿਊ ਜਰਸੀ ਡਿਸਟ੍ਰਿਕਟ ਕੋਰਡ ਦੇ ਜੱਜ ਵੱਜੋਂ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਉਹ ਦੇਸ਼ ਦੇ ਇਤਿਹਾਸ ਵਿਚ ਪਹਿਲੇ ਮੁਸਲਿਮ ਜੱਜ ਬਣੇ ਹਨ। ਸੈਨੇਟ ਨੇ ਵੀਰਵਾਰ ਨੂੰ ਕੁਰੈਸ਼ੀ ਦੇ ਨਾਮ ਨੂੰ 81 ਤੋਂ 16 ਵੋਟਾਂ ਨਾਲ ਮਨਜ਼ੂਰੀ ਦਿੱਤੀ।34 ਰਿਪਬਲਿਕਨ ਸੰਸਦ ਮੈਂਬਰਾਂ ਨੇ ਜ਼ਾਹਿਦ ਦੇ ਨਾਮ ’ਤੇ ਮੋਹਰ ਲਗਾਈ। ਹਾਲੇ ਡਿਸਟ੍ਰਿਕਟ ਆਫ਼ ਨਿਊ ਜਰਸੀ ਲਈ ਮੈਜਿਸਟ੍ਰੇਟ ਜਸਟਿਸ ਜ਼ਾਹਿਦ ਉਸ ਵੇਲੇ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਾਉਣਗੇ ਜਦੋਂ ਉਹ ਸਹੁੰ ਚੁੱਕਣਗੇ।

LEAVE A REPLY

Please enter your comment!
Please enter your name here