ਚੇਨਈ, 17 ਮਈ

ਤਾਮਿਲਨਾਡੂ ਸਰਕਾਰ ਨੇ ਸੋਮਵਾਰ ਨੂੰ ਕੌਮੀ ਸਿੱਖਿਆ ਨੀਤੀ 2020 ’ਤੇ ਕੇਂਦਰੀ ਮਨੁੱਖੀ ਸ੍ਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ‘ਨਿਸ਼ੰਕ’ ਦੀ ਸਿੱਖਿਆ ਸਕੱਤਰਾਂ ਨਾਲ ਆਨਲਾਈਨ ਮੀਟਿੰਗ ਦਾ ਬਾਈਕਾਟ ਕੀਤਾ ਹੈ ਤੇ ਕਿਹਾ ਹੈ ਕਿ ਉਨ੍ਹਾਂ ਨੂੰ ਸਿੱਖਿਆ ਨੀਤੀ ’ਤੇ ਮੰਤਰੀਆਂ ਦੀ ਚਰਚਾ ਦੌਰਾਨ ਕੇਂਦਰ ਵੱਲੋਂ ਚੰਗਾ ਜਵਾਬ ਨਹੀਂ ਮਿਲਿਆ। ਸਕੂਲ ਸਿੱਖਿਆ ਮੰਤਰੀ ਅਨਬਿਲ ਮਹੇਸ਼ ਪੋਧਿਆਮੋਝੀ ਨੇ ਕਿਹਾ,‘‘ ਅਸੀਂ ਮੌਜੂਦਾ ਸਮੇਂ ਦੌਰਾਨ ਕੌਮੀ ਸਿੱਖਿਆ ਨੀਤੀ ਨੂੰ ਲਾਗੂ ਕਰਨ ’ਤੇ ਪੈਦਾ ਹੋਈਆਂ ਮੁਸ਼ਕਿਲਾਂ ਸਬੰਧੀ ਹੱਲ ਲਈ ਕਈ ਵਾਰੀ ਆਪਣੇ ਵਿਚਾਰ ਪੇਸ਼ ਕੀਤੇ ਹਨ ਪਰ ਕੇਂਦਰ ਸਰਕਾਰ ਨੇ ਇਸ ਬਾਬਤ ਕੋਈ ਜਵਾਬ ਨਹੀਂ ਦਿੱਤਾ ਤੇ ਇਹ ਮੀਟਿੰਗ ਸੱਦ ਲਈ ਹੈ, ਜਿਸ ਕਾਰਨ ਅਸੀਂ ਇਸ ਮੀਟਿੰਗ ਦਾ ਬਾਈਕਾਟ ਕੀਤਾ ਹੈ।’’ ਉਨ੍ਹਾਂ ਤਿੰਨ ਭਾਸ਼ਾਈ ਫਾਰਮੂਲੇ ਦੇ ਮਾਧਿਅਮ ਨਾਲ ਹਿੰਦੀ ਤੇ ਸੰਸਕ੍ਰਿਤ ਨੂੰ ‘ਮੌਨ’ ਰੂਪ ਨਾਲ ਲਾਗੂ ਕਰਨ ’ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਸਿੱਖਿਆ ਦੇ ਕੇਂਦਰੀਕਰਨ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਜਿਹਾ ਤਾਂ ਵਿਕਸਿਤ ਦੇਸ਼ਾਂ ਵਿੱਚ ਨਹੀਂ ਹੋਇਆ। ਉਨ੍ਹਾਂ ਕਿਹਾ,‘‘ ਦਿੱਲੀ ਇਹ ਤੈਅ ਨਹੀਂ ਕਰ ਸਕਦੀ ਕਿ ਤਾਮਿਲਨਾਡੂ ਦੇ ਲੋਕ ਖਾਸ ਕਰ ਕੇ ਪੇਂਡੂ ਵਿਦਿਆਰਥੀਆਂ ਨੂੰ ਕੀ ਸਿੱਖਣਾ ਚਾਹੀਦਾ ਹੈ।’’ -ਪੀਟੀਆਈ

LEAVE A REPLY

Please enter your comment!
Please enter your name here