ਤਿੰਨ ਬੱਚਿਆਂ ਦੀ ਮਾਂ ਵੱਖ-ਵੱਖ ਬੰਦਿਆਂ ਨਾਲ 25 ਵਾਰ ਘਰੋਂ ਭੱਜੀ, ਪਤੀ ਹਾਲੇ ਵੀ ਅਪਨਾਉਣ ਲਈ ਤਿਆਰ

3


ਗੁਹਾਟੀ: ਆਸਾਮ ਵਿੱਚੋਂ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਕ ਤਿੰਨ ਬੱਚਿਆਂ ਦੀ ਮਾਂ ਨੇ ਘੱਟੋ-ਘੱਟ 25 ਬੰਦਿਆਂ ਨਾਲ ਪਿਆਰ ਦੀਆਂ ਪੀਂਘਾਂ ਝੂਟੀਆਂ ਤੇ ਉਨ੍ਹਾਂ ਨਾਲ ਘਰੋਂ ਫਰਾਰ ਹੋਈ। ਔਰਤ ਦੇ ਸਹੁਰੇ ਅਨੁਸਾਰ, ਵਿਆਹ ਤੋਂ ਬਾਅਦ ਉਹ 20-25 ਵਾਰ ਵੱਖੋ-ਵੱਖਰੇ ਮਰਦਾਂ ਨਾਲ ‘‘ਭੱਜ ਚੁੱਕੀ ਹੈ।’’

ਪੁਲਿਸ ਮੁਤਾਬਕ ਇਹ ਮਾਮਲਾ ਅਸਾਮ ਦੇ ਨਗਾਓਂ ਜ਼ਿਲ੍ਹੇ ਦਾ ਹੈ। ਇੱਥੇ ਇੱਕ ਵਿਆਹੁਤਾ ਔਰਤ ਪਿਛਲੇ 10 ਸਾਲਾਂ ਵਿੱਚ ਕਥਿਤ ਤੌਰ ‘ਤੇ 25 ਵਾਰ ਆਪਣੇ ਘਰ ਤੋਂ ਭੱਜੀ। ਉਸ ਤੋਂ ਬਾਅਦ ਉਹ ਆਪਣੇ ਘਰ ਵਾਪਸ ਵੀ ਆ ਜਾਂਦੀ ਹੈ। ਉਸ ਦੇ ਪਤੀ ਨੇ ਹੁਣ ਕਿਹਾ ਹੈ ਕਿ ਉਹ ਉਸ ਨੂੰ ਸਵੀਕਾਰ ਕਰਨ ਲਈ ਤਿਆਰ ਹੈ।

 

ਮੱਧ ਅਸਾਮ ਦੇ ਢੀਂਗ ਲਹਿਕਰ ਪਿੰਡ ਦੀ ਔਰਤ ਤੇ ਉਸ ਦੇ ਪਤੀ ਦੇ ਤਿੰਨ ਬੱਚੇ ਹਨ। ਉਨ੍ਹਾਂ ਦਾ ਸਭ ਤੋਂ ਛੋਟਾ ਬੱਚਾ ਤਿੰਨ ਮਹੀਨਿਆਂ ਦਾ ਹੈ। ਪਹਿਲਾਂ ਹਰ ਵਾਰ ਜਦੋਂ ਵੀ ਉਹ ਕਦੇ ਆਪਣੇ ਘਰ ਤੋਂ ਭੱਜ ਜਾਂਦੀ ਹੈ, ਤਾਂ ਉਹ ਕੁਝ ਦਿਨਾਂ ਅੰਦਰ ਵਾਪਸ ਵੀ ਆਉਂਦੀ ਰਹੀ ਹੈ। ਪਿੱਛੇ ਜਿਹੇ ਇਹ ਔਰਤ ਕਥਿਤ ਤੌਰ ‘ਤੇ ਆਪਣੇ ਇਲਾਕੇ ਦੇ ਇੱਕ ਆਦਮੀ ਨਾਲ ਭੱਜ ਗਈ ਸੀ। ਅਜਿਹਾ ਇਸ ਘਰ ਵਿੱਚ 25ਵੀਂ ਵਾਰ ਹੋਇਆ ਸੀ।

 

ਉਸ ਦੇ ਪਤੀ, ਪੇਸ਼ੇ ਤੋਂ ਡਰਾਈਵਰ, ਨੇ ਦੱਸਿਆ, “4 ਸਤੰਬਰ ਨੂੰ, ਜਦੋਂ ਮੈਂ ਮੋਟਰ ਗੈਰਾਜ ਤੋਂ ਆਪਣੇ ਘਰ ਪਰਤਿਆ, ਮੈਨੂੰ ਆਪਣੀ ਪਤਨੀ ਨਹੀਂ ਮਿਲੀ। ਉਹ ਮੇਰੇ 3 ਮਹੀਨੇ ਦੇ ਬੱਚੇ ਨੂੰ ਨੇੜਲੇ ਘਰ ਵਿੱਚ ਦੇਣ ਤੋਂ ਬਾਅਦ ਭੱਜ ਗਈ ਸੀ। ਉਸ ਨੇ ਗੁਆਂਢੀਆਂ ਨੂੰ ਦੱਸਿਆ ਕਿ ਉਹ ਬੱਕਰੀਆਂ ਲਈ ਕੁਝ ਭੋਜਨ ਲੱਭਣ ਜਾ ਰਹੀ ਸੀ। ਉਹ ਭੱਜ ਗਈ ਤੇ ਮੇਰੇ ਘਰ ਤੋਂ 22,000 ਰੁਪਏ ਤੇ ਹੋਰ ਗਹਿਣੇ ਲੈ ਗਈ।”

 

ਇਸ ਦੌਰਾਨ, ਢੀਂਗ ਲਹਿਕਰ ਪਿੰਡ ਦੇ ਸਥਾਨਕ ਨਿਵਾਸੀਆਂ ਨੇ ਦੋਸ਼ ਲਾਇਆ ਕਿ ਇਸ ਔਰਤ ਨੇ ਵਿਆਹ ਤੋਂ ਬਾਅਦ ਆਪਣੇ ਇਲਾਕੇ ਦੇ ਕਈ ਲੋਕਾਂ ਨਾਲ ਨਾਜਾਇਜ਼ ਸਬੰਧ ਬਣਾਏ ਹਨ। ਉਹ ਉਨ੍ਹਾਂ ਨਾਲ ਘਰੋਂ ਭੱਜ ਜਾਂਦੀ ਹੈ ਪਰ ਕੁਝ ਸਮੇਂ ਮਗਰੋਂ ਵਾਪਸ ਆ ਜਾਂਦੀ ਹੈ। 


Leave a Reply