ਤੇਲ ਕੀਮਤਾਂ ਵਿੱਚ ਲਗਾਤਾਰ ਪੰਜਵੇਂ ਦਿਨ ਵਾਧਾ

2

ਨਵੀਂ ਦਿੱਲੀ, 9 ਅਕਤੂਬਰ

ਮੁੰਬਈ ਵਿਚ ਡੀਜ਼ਲ ਦੀ ਕੀਮਤ 100 ਰੁਪਏ ਪ੍ਰਤੀ ਲਿਟਰ ਤੋਂ ਟੱਪ ਗਈ ਹੈ। ਅੱਜ ਫਿਰ ਤੇਲ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ। ਮੁੰਬਈ ਦੇਸ਼ ਦਾ ਪਹਿਲਾ ਮੈਟਰੋ ਹੈ ਜਿੱਥੇ ਡੀਜ਼ਲ 100 ਰੁਪਏ ਪ੍ਰਤੀ ਲਿਟਰ ਤੋਂ ਵੱਧ ਕੀਮਤ ਉਤੇ ਵਿਕ ਰਿਹਾ ਹੈ। ਪੈਟਰੋਲ ਦੀ ਕੀਮਤ ਅੱਜ 30 ਪੈਸੇ ਤੇ ਡੀਜ਼ਲ ਦੀ 35 ਪੈਸੇ ਪ੍ਰਤੀ ਲਿਟਰ ਵਧਾਈ ਗਈ ਹੈ। ਕੀਮਤਾਂ ਵਿਚ ਲਗਾਤਾਰ ਪੰਜਵੇਂ ਦਿਨ ਵਾਧਾ ਦਰਜ ਕੀਤਾ ਗਿਆ ਹੈ। ਮੁੰਬਈ ਵਿਚ ਡੀਜ਼ਲ ਦੀ ਕੀਮਤ 100.29 ਰੁਪਏ ਪ੍ਰਤੀ ਲਿਟਰ ਤੇ ਦਿੱਲੀ ਵਿਚ 92.47 ਰੁਪਏ ਪ੍ਰਤੀ ਲਿਟਰ ਹੈ। ਦਿੱਲੀ ਵਿਚ ਪੈਟਰੋਲ 103.84 ਰੁਪਏ ਤੇ ਮੁੰਬਈ ਵਿਚ 109.83 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ। ਦਿੱਲੀ ਵਿਚ ਇਹ ਪੈਟਰੋਲ ਦੀ ਹੁਣ ਤੱਕ ਦਰਜ ਸਭ ਤੋਂ ਵੱਧ ਕੀਮਤ ਹੈ। ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ 82 ਡਾਲਰ ਪ੍ਰਤੀ ਬੈਰਲ ਤੋਂ ਵੱਧ ਹਨ। ਇਸ ਕਾਰਨ ਵੀ ਕੀਮਤਾਂ ਵਿਚ ਵਾਧਾ ਹੋ ਰਿਹਾ ਹੈ। -ਪੀਟੀਆਈ

Leave a Reply