ਨਵੀਂ ਦਿੱਲੀ, 20 ਜੁਲਾਈ

ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਟੋਕੀਓ ਓਲੰਪਿਕ ਲਈ ਜਾਣ ਵਾਲੀ 26 ਮੈਂਬਰੀ ਟਰੈਕ ਤੇ ਫੀਲਡ ਟੀਮ ਨੂੰ ਅਪੀਲ ਕੀਤੀ ਹੈ ਕਿ ਉਹ ਦਬਾਅ ਵਿੱਚ ਆਉਣ ਦੀ ਥਾਂ ਇਸ ਦਾ ਲੁਤਫ਼ ਲੈਣ ਤੇ ਇਸ ਨੂੰ ਆਪਣੇ ’ਤੇ ਹਾਵੀ ਨਾ ਹੋਣ ਦੇਣ। ਤੇਂਦੁਲਕਰ ਨੇ ਭਾਰਤੀ ਅਥਲੈਟਿਕਸ ਫੈਡਰੇਸ਼ਨ (ਏਐੱਫਆਈ) ਦੇ ਖਿਡਾਰੀਆਂ ਨੂੰ ਆਨਲਾਈਨ ਵਿਦਾਈ ਦਿੱਤੀ। ਵਰਚੁਅਲ ਸਮਾਗਮ ਦੌਰਾਨ ਤੇਂਦੁਲਕਰ ਨੇ ਅਥਲੀਟਾਂ ਨੂੰ ਕਿਹਾ ਕਿ ਉਹ ਓਲੰਪਿਕ ਵਿੱਚ ਤਗ਼ਮੇ ਜਿੱਤਣ ਦੇ ਆਪਣੇ ਸੁਪਨੇ ਦਾ ਬਿਨਾਂ ਰੁਕੇ ਪਿੱਛਾ ਕਰਨ। ਮਾਸਟਰ ਬਲਾਸਟਰ ਨੇ ਕਿਹਾ, ‘‘ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਖੇਡਾਂ ਵਿੱਚ ਹਾਰ ਤੇ ਜਿੱਤ ਹੁੰਦੀ ਹੈ, ਪਰ ਮੇਰਾ ਸੁਨੇਹਾ ਹੈ ਕਿ ਤੁਹਾਡੇ ਵਿਰੋਧ ਦੀ ਹਾਰ ਹੋਵੇ ਤੇ ਤੁਸੀਂ ਜਿੱਤ ਦਰਜ ਕਰੋ। ਤੁਹਾਨੂੰ ਤਗ਼ਮੇ ਜਿੱਤਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।’’ ਉਨ੍ਹਾਂ ਕਿਹਾ, ‘‘ਆਪਣੇ ਸੁਪਨਿਆਂ ਦਾ ਪਿੱਛਾ ਕਰਨਾ ਨਾ ਛੱਡੀਏ, ਤੁਹਾਡਾ ਸੁਪਨਾ ਗਲਾਂ ਵਿੱਚ ਤਗ਼ਮੇ ਪਾਉਣ, ਰਾਸ਼ਟਰ ਗੀਤ ਦਾ ਵਜਣਾ ਤੇ ਤਿਰੰਗੇ ਦਾ ਲਹਿਰਾਣਾ ਹੋਵੇ।’ ਟਰੈਕ ਤੇ ਫੀਲਡ ਖੇਡ ਦਸਤੇ ਵਿੱਚ 46 ਮੈਂਬਰ ਸ਼ਾਮਲ ਹਨ, ਜਿਸ ਵਿੱਚ 25 ਖਿਡਾਰੀਆਂ ਤੋਂ ਇਲਾਵਾ 11 ਕੋਚ, 8 ਸਹਿਯੋਗੀ ਸਟਾਫ਼ ਦੇ ਮੈਂਬਰ, ਇਕ ਟੀਮ ਡਾਕਟਰ ਤੇ ਇਕ ਟੀਮ ਲੀਡਰ ਸ਼ਾਮਲ ਹਨ। ਤੇਂਦੁਲਕਰ ਨੇ ਕਿਹਾ ਕਿ ਦਬਾਅ ਸਾਰੀਆਂ ਖੇਡ ਵੰਨਗੀਆਂ ’ਚ ਖਿਡਾਰੀ ਦਾ ਸਾਥੀ ਹੈ ਤੇ ਇਹ ਅਹਿਮ ਹੈ ਕਿ ਇਸ ਦੀ ਵਰਤੋਂ ਬਿਹਤਰ ਪ੍ਰਦਰਸ਼ਨ ਲਈ ਕੀਤੀ ਜਾਵੇ।’ ਟੋਕੀਓ ਓਲੰਪਿਕਸ ਵਿੱਚ ਅਥਲੈਟਿਕਸ ਦੇ ਮੁਕਾਬਲੇ 30 ਜੁਲਾਈ ਤੋਂ 8 ਅਗਸਤ ਤੱਕ ਹੋਣਗੇ। -ਪੀਟੀਆਈ

LEAVE A REPLY

Please enter your comment!
Please enter your name here