ਨਵੀਂ ਦਿੱਲੀ, 12 ਅਪਰੈਲ

ਇਥੋਂ ਦੀ ਅਦਾਲਤ ਨੇ ਕਥਿਤ ਆਬਕਾਰੀ ਨੀਤੀ ਘਪਲੇ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਬੀਆਰਐੱਸ ਆਗੂ ਕੇ. ਕਵਿਤਾ ਦਾ 15 ਅਪਰੈਲ ਤੱਕ ਸੀਬੀਆਈ ਨੂੰ ਰਿਮਾਂਡ ਦੇ ਦਿੱਤਾ। ਏਜੰਸੀ ਨੇ ਕਵਿਤਾ ਦਾ ਪੰਜ ਦਿਨ ਰਿਮਾਂਡ ਮੰਗਿਆ ਸੀ। ਆਬਕਾਰੀ ਨੀਤੀ ਘਪਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਗ੍ਰਿਫਤਾਰੀ ਤੋਂ ਬਾਅਦ ਕਵਿਤਾ ਤਿਹਾੜ ਜੇਲ੍ਹ ਵਿੱਚ ਹੈ। ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਕਵਿਤਾ ਅਤੇ ਸੀਬੀਆਈ ਵੱਲੋਂ ਪੇਸ਼ ਹੋਏ ਵਕੀਲ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਸ ਪਟੀਸ਼ਨ ‘ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਤੇ ਬਾਅਦ ਦੁਪਹਿਰ ਉਸ ਨੇ ਕਵਿਤਾ ਦਾ ਰਿਮਾਂਡ ਸੀਬੀਆਈ ਨੂੰ ਦੇ ਦਿੱਤਾ।

LEAVE A REPLY

Please enter your comment!
Please enter your name here