26.7 C
Miami
Monday, October 18, 2021
HomeLanguageਪੰਜਾਬੀਦਿੱਲੀ ਹਵਾਈ ਅੱਡੇ ਦੇ ਟਰਮੀਨਲ-1 ਤੋਂ ਉਡਾਣਾਂ 31 ਤੋਂ

ਦਿੱਲੀ ਹਵਾਈ ਅੱਡੇ ਦੇ ਟਰਮੀਨਲ-1 ਤੋਂ ਉਡਾਣਾਂ 31 ਤੋਂ


ਪੱਤਰ ਪ੍ਰੇਰਕ

ਨਵੀਂ ਦਿੱਲੀ, 8 ਅਕਤੂਬਰ

ਕੋਵਿਡ-19 ਮਹਾਮਾਰੀ ਦੇ 18 ਮਹੀਨਿਆਂ ਮਗਰੋਂ ਦਿੱਲੀ ਹਵਾਈ ਅੱਡੇ ਦੇ ਟਰਮੀਨਲ-1 ਤੋਂ ਉਡਾਣਾਂ 31 ਅਕਤੂਬਰ ਤੋਂ ਸ਼ੁਰੂ ਹੋ ਜਾਣਗੀਆਂ। ਹਵਾਈ ਅੱਡੇ ਦੇ ਦੋ ਹੋਰ ਟਰਮੀਨਲਾਂ-ਟੀ 3 ਅਤੇ ਟੀ-2 ’ਤੇ ਉਡਾਣਾਂ ਮਈ 2020 ਅਤੇ ਇਸ ਸਾਲ ਜੁਲਾਈ ਵਿੱਚ ਸ਼ੁਰੂ ਹੋ ਚੁੱਕੀਆਂ ਹਨ। ਇੰਡੀਗੋ ਅਤੇ ਸਪਾਈਸਜੈੱਟ ਦੀਆਂ ਦੋ ਉਡਾਣਾਂ 31 ਅਕਤੂਬਰ ਨੂੰ ਟੀ-1 ਤੋਂ ਸ਼ੁਰੂ ਹੋਣਗੀਆਂ। ਏਅਰਪੋਰਟ ਦਾ ਸੰਚਾਲਨ ਕਰਨ ਵਾਲੇ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡੀਆਈਏਐੱਲ) ਦੇ ਸੀਈਓ ਵਿਦੇਹ ਕੁਮਾਰ ਜੈਪੁਰੀਅਰ ਨੇ ਕਿਹਾ ਕਿ ਦਿੱਲੀ ਹਵਾਈ ਅੱਡਾ ਲਗਭਗ 18 ਮਹੀਨਿਆਂ ਮਗਰੋਂ ਟੀ-1 ਵਿਖੇ ਘਰੇਲੂ ਉਡਾਣਾਂ ਦੇ ਸੰਚਾਲਨ ਲਈ ਦੁਬਾਰਾ ਖੁੱਲ੍ਹਣ ਲਈ ਤਿਆਰ ਹੈ। ਤੀਜੇ ਟਰਮੀਨਲ ਦੇ ਮੁੜ ਸ਼ੁਰੂ ਹੋਣ ਨਾਲ ਦਿੱਲੀ ਹਵਾਈ ਅੱਡਾ ਪੂਰੀ ਤਰ੍ਹਾਂ ਕਾਰਜਸ਼ੀਲ ਹੋ ਜਾਵੇਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ਯਾਤਰੀ ਸੁਰੱਖਿਅਤ ਮਾਹੌਲ ਵਿੱਚ ਹੋਣਗੇ।  


RELATED ARTICLES

Leave a Reply

- Advertisment -

You May Like

%d bloggers like this: