ਮੁੰਬਈ, 7 ਅਪਰੈਲ

ਵਿਵਾਦਿਤ ਪੁਲੀਸ ਅਧਿਕਾਰੀ ਸਚਿਨ ਵਜ਼ੇ ਨੇ ਇਕ ਪੱਤਰ ਵਿੱਚ ਦਾਅਵਾ ਕੀਤਾ ਹੈ ਕਿ ਐੱਨਸੀਪੀ ਮੁਖੀ ਸ਼ਰਦ ਪਵਾਰ ਪਿਛਲੇ ਸਾਲ ਮੁੰਬਈ ਪੁਲੀਸ ’ਚ ਹੋਈ ਉਸ ਦੀ ਬਹਾਲੀ ਦੇ ਖਿਲਾਫ਼ ਸੀ। ਪਵਾਰ ਚਾਹੁੰਦਾ ਸੀ ਕਿ ਉਸ ਦੀ ਬਹਾਲੀ ਦਾ ਫ਼ੈਸਲਾ ਵਾਪਸ ਹੋਵੇ। ਵਜ਼ੇ ਨੇ 3 ਅਪਰੈਲ ਦੀ ਮਿਤੀ ਵਾਲੇ ਇਸ ਪੱਤਰ ’ਚ ਦਾਅਵਾ ਕੀਤਾ ਹੈ ਕਿ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਉਸ ਨੂੰ ਕਿਹਾ ਸੀ ਕਿ ਜੇ ਉਹ ਉਸ ਨੂੰ ਦੋ ਕਰੋੜ ਰੁਪਏ ਦਿੰਦਾ ਹੈ ਤਾਂ ਉਹ (ਸ਼ਰਦ) ਪਵਾਰ ਨੂੰ ਮਨਾ ਲਵੇਗਾ। ਵਜ਼ੇ ਦੇ ਵਕੀਲ ਵੱਲੋਂ ਕੋਰਟ ਵਿੱਚ ਪੇਸ਼ ਕੀਤੇ ਇਸ ਪੱਤਰ ਵਿੱਚ ਇਹ ਗੱਲ ਵੀ ਆਖੀ ਗਈ ਹੈ ਕਿ ਦੇਸ਼ਮੁਖ ਤੋਂ ਇਲਾਵਾ ਟਰਾਂਸਪੋਰਟ ਮੰਤਰੀ ਅਨਿਲ ਪਰਬ ਤੇ ਕੁਝ ਹੋਰ ਲੋਕ ਬੀਐੱਮਸੀ ਦੇ ਠੇਕੇਦਾਰਾਂ ਤੇ ਗੈਰਕਾਨੂੰਨੀ ਤੰਬਾਕੂ ਫੈਕਟਰੀਆਂ ਤੇ ਸ਼ਹਿਰ ਦੀਆਂ ਬਾਰਾਂ ’ਚ ਜਬਰੀ ਉਗਰਾਹੀ ਲਈ ਦਬਾਅ ਪਾਉਂਦੇ ਸੀ। -ਆਈਏਐੱਨਐੱਸ

LEAVE A REPLY

Please enter your comment!
Please enter your name here