26.2 C
Miami
Monday, October 18, 2021
HomeLanguageਪੰਜਾਬੀਦੇਸ਼ ’ਚ ਕੋਲੇ ਦੀ ਕੋਈ ਘਾਟ ਨਹੀਂ: ਕੇਂਦਰੀ ਮੰਤਰੀ

ਦੇਸ਼ ’ਚ ਕੋਲੇ ਦੀ ਕੋਈ ਘਾਟ ਨਹੀਂ: ਕੇਂਦਰੀ ਮੰਤਰੀ

ਨਵੀਂ ਦਿੱਲੀ, 10 ਅਕਤੂਬਰ

ਨਵੀਂ ਦਿੱਲੀ, ਪੰਜਾਬ ਤੇ ਹੋਰ ਹਿੱਸਿਆਂ ਵਿਚ ਬਿਜਲੀ ਸੰਕਟ ਸ਼ੁਰੂ ਹੋ ਗਿਆ ਹੈ। ਇਸ ਮਾਮਲੇ ਦੇ ਹੱਲ ਲਈ ਰਾਜਾਂ ਨੇ ਕੇਂਦਰ ਕੋਲ ਪਹੁੰਚ ਕੀਤੀ ਹੈ। ਇਸ ਸਬੰਧੀ ਦਿੱਲੀ ਦੇ ਬਿਜਲੀ ਵਿਭਾਗ ਬੀਐਸਈਐਸ ਤੇ ਟਾਟਾ ਪਾਵਰ ਦੇ ਅਧਿਕਾਰੀਆਂ ਨੇ ਕੇਂਦਰੀ ਊਰਜਾ ਮੰਤਰੀ ਆਰ ਕੇ ਸਿੰਘ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਭਰੋਸਾ ਦਿਤਾ ਕਿ ਦਿੱਲੀ ਵਿਚ ਜ਼ਰੂਰੀ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ ਜੋ ਅੱਗੇ ਵੀ ਜਾਰੀ ਰਹੇਗੀ। ਇਸ ਤੋਂ ਇਲਾਵਾ ਪੰਜਾਬ ਦੇ ਲਗਪਗ ਸਾਰੇ ਥਰਮਲ ਪਲਾਂਟਾਂ ਵਿਚ ਕੋਲੇ ਦਾ ਸੰਕਟ ਲਗਾਤਾਰ ਗਹਿਰਾਉਂਦਾ ਜਾ ਰਿਹਾ ਹੈ। ਸਪਲਾਈ ਨਾ ਆਉਣ ਕਰਕੇ ਥਰਮਲ ਪਲਾਂਟਾਂ ਕੋਲ ਕੋਲੇ ਦਾ ਸਟਾਕ ਖ਼ਤਮ ਹੋਣ ਲੱਗਾ ਹੈ ਤੇ ਵੱਡਾ ਬਿਜਲੀ ਸੰਕਟ ਪੈਦਾ ਹੋਣ ਦਾ ਖ਼ਦਸ਼ਾ ਹੈ। ਦੂਜੇ ਪਾਸੇ ਕੇਂਦਰੀ ਕੋਲਾ ਮੰਤਰੀ ਨੇ ਕਿਹਾ ਕਿ ਕੋਲ ਇੰਡੀਆ ਲਿਮਟਿਡ ਕੋਲ 24 ਦਿਨ ਦੀ ਮੰਗ ਦੇ ਬਰਾਬਰ ਕੋਲੇ ਦਾ 43 ਮਿਲੀਅਨ ਟਨ ਸਟਾਕ ਪਿਆ ਹੈ। ਇਸ ਕਰ ਕੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਕੋਲਾ ਭੰਡਾਰ ਦਾ ਪਾਵਰ ਸਟੇਸ਼ਨ ਵੀ ਹੈ ਜੋ ਚਾਰ ਦਿਨ ਤੋਂ ਵੱਧ ਤਕ ਚਲ ਸਕਦਾ ਹੈ। ਇਸ ਵਿਚ ਸਟਾਕ ਹਰ ਦਿਨ ਭਰਿਆ ਜਾਂਦਾ ਹੈ ਤੇ ਉਹ ਕੋਲਾ ਮੰਤਰੀ ਪ੍ਰਹਲਾਦ ਜੋਸ਼ੀ ਨਾਲ ਰਾਬਤਾ ਬਣਾ ਰਹੇ ਹਨ।

RELATED ARTICLES

Leave a Reply

- Advertisment -

You May Like

%d bloggers like this: