ਦੇਸ਼-ਵਿਦੇਸ਼ ਘੁੰਮਣ ਵਾਲੇ ਮੋਦੀ ਆਪਣੇ ਘਰ ਤੋਂ ਦੋ ਕਦਮ ਦੀ ਦੂਰੀ ’ਤੇ ਅੰਦੋਲਨਕਾਰੀ ਕਿਸਾਨਾਂ ਨਾਲ ਗੱਲ ਕਰਨ ਦੀ ਖੇਚਲ ਨਹੀਂ ਕਰਦੇ: ਪ੍ਰਿਯੰਕਾ

0

ਵਾਰਾਨਸੀ (ਉੱਤਰ ਪ੍ਰਦੇਸ਼), 10 ਅਕਤੂਬਰਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਲਖੀਮਪੁਰ ਖੀਰੀ ਹਿੰਸਾ ਅਤੇ ਕਿਸਾਨਾਂ ਦੇ ਅੰਦੋਲਨ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ‘ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਜੋ ਦੇਸ਼ ਵਿਦੇਸ਼ ਦੀ ਯਾਤਰਾ ਕਰਦੇ ਹਨ ਆਪਣੀ ਰਿਹਾਇਸ਼ ਤੋਂ ਕੁੱਝ ਦੂਰ ਅੰਦੋਲਨਕਾਰੀ ਕਿਸਾਨਾਂ ਨਾਲ ਗੱਲ ਕਰਨ ਦੀ ਖੇਚਲ ਨਹੀਂ ਕਰਦੇ। ਪ੍ਰਿਅੰਕਾ ਗਾਂਧੀ ਨੇ ਭਾਸ਼ਣ ਦੀ ਸ਼ੁਰੂਆਤ ਜੈ ਮਾਤਾ ਦੀ ਦੇ ਜੈਕਾਰੇ ਨਾਲ ਕੀਤੀ। ਇਸ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਇਥੇ ਬਾਬਾ ਵਿਸ਼ਵਨਾਥ ਮੰਦਰ ਅਤੇ ਮਾਂ ਦੁਰਗਾ ਮੰਦਰ ਵਿੱਚ ਦਰਸ਼ਨ ਕੀਤੇ। ਵਾਰਾਨਸੀ ਦੇ ਰੋਹਨੀਆ ਵਿੱਚ ਕਾਂਗਰਸ ਦੀ ‘ਕਿਸਾਨ ਨਿਆ ਰੈਲੀ’ ਲਈ ਪਹੁੰਚੀ ਪ੍ਰਿਯੰਕਾ ਨੇ ਪਹਿਲਾਂ ਬਾਬਾ ਵਿਸ਼ਵਨਾਥ ਮੰਦਰ ਜਾ ਕੇ ਪੂਜਾ ਕੀਤੀ। ਇਸ ਤੋਂ ਬਾਅਦ ਉਹ ਮਾਂ ਦੁਰਗਾ ਮੰਦਰ ਪਹੁੰਚੇ ਅਤੇ ਪ੍ਰਾਰਥਨਾ ਕੀਤੀ। ਇਸ ਤੋਂ ਪਹਿਲਾਂ ਪ੍ਰਿਯੰਕਾ ਦਾ ਵਾਰਾਨਸੀ ਹਵਾਈ ਅੱਡੇ ‘ਤੇ ਵਰਕਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।

 

 

Leave a Reply